ਪੱਤਰ ਪ੍ਰੇਰਕ
ਰਤੀਆ, 21 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਅਤੇ ਹਰਿਆਣਾ ਕਿਸਾਨ ਯੂਨੀਅਨ ਦੇ ਸਕੱਤਰ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਕਿਸਾਨ ਜ਼ਿਲ੍ਹਾ ਫਤਿਆਬਾਦ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲੇ ਤੇ ਮੰਗ ਪੱਤਰ ਦਿੱਤਾ।
ਪੱਤਰ ਵਿੱਚ ਮੰਗ ਕੀਤੀ ਕਿ ਸਰਕਾਰ ਵੱਲੋਂ ਪਰਾਲੀ ਦਾ ਹੱਲ ਕੀਤਾ ਜਾਵੇ ਜਾਂ ਖੇਤਾਂ ਪਰਾਲੀ ਵਿਚੋਂ ਚੁੱਕਣ ਜਾਂ ਪਰਾਲੀ ਦੀ ਸੰਭਾਲ ਲਈ 5 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦੋਵੇਂ ਕੰਮਾਂ ਵਿਚੋਂ ਕੋਈ ਵੀ ਨਹੀਂ ਕਰਦੀ ਤਾਂ ਕਿਸਾਨਾਂ ਨੂੰ ਮਜਬੂਰੀ ਵਿਚ ਪਰਾਲੀ ਨੂੰ ਸਾੜਨਾ ਪਵੇਗਾ। ਇਸ ਮੌਕੇ ਅਮਨ ਰਤੀਆ, ਗੁਰਲਾਲ ਸਿੰਘ ਤੇ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।