ਫਰੀਦਾਬਾਦ (ਪੱਤਰ ਪ੍ਰੇਰਕ): ਟਰੈਫਿਕ ਪੁਲੀਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਸਾਲ 2022 ’ਚ ਹੁਣ ਤੱਕ 2,13,145 ਚਲਾਨ ਕੱਟੇ ਗਏ ਹਨ ਅਤੇ 7,22,42,223 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਵਿੱਚ ਸਮਾਰਟ ਸਿਟੀ ਸਕੀਮ ਤਹਿਤ ਲਗਾਏ ਗਏ ਕੈਮਰਿਆਂ ਰਾਹੀਂ 76,756, 1,10,594 ਡਾਕ ਚਲਾਨ ਅਤੇ 1,02,551 ਈ-ਚਾਲਾਨ ਕੱਟੇ ਗਏ। ਇਨ੍ਹਾਂ ਚਲਾਨਾਂ ਵਿੱਚ ਮੁੱਖ ਤੌਰ ’ਤੇ 36,126 ਚਲਾਨ ਓਵਰਸਪੀਡ, 3925 ਗਲਤ ਸਾਈਡ ਡਰਾਈਵਿੰਗ, 79,452 ਚਲਾਨ ਬਿਨਾਂ ਹੈਲਮੇਟ ਦੇ ਸਫਰ ਕਰਨ, 7,775 ਚਲਾਨ ਗੈਰਕਾਨੂੰਨੀ ਪਾਰਕਿੰਗ, 13,558 ਨੰਬਰ ਪਲੇਟ, 1006 ਪ੍ਰਦੂਸ਼ਣ, 4784 ਚਲਾਨ ਬਿਨਾਂ ਸੀਟ ਬੈਲਟ ਦੇ ਸ਼ਾਮਲ ਹਨ। ਸਾਲ 2021 ਵਿੱਚ ਵੀ 1,38,416 ਚਲਾਨ ਕੱਟੇ ਗਏ, ਜਿਨ੍ਹਾਂ ਵਿੱਚ 29,348 ਚਲਾਨ ਓਵਰਸਪੀਡ, 22,769 ਗਲਤ ਸਾਈਡ ਡਰਾਈਵਿੰਗ, 22,038 ਚਲਾਨ ਬਿਨਾਂ ਹੈਲਮੇਟ ਦੇ, 8906 ਚਲਾਨ ਗੈਰਕਾਨੂੰਨੀ ਪਾਰਕਿੰਗ, 6816 ਨੰਬਰ ਪਲੇਟਾਂ ਦੇ ਚਲਾਨ, ਸੀਟ ਤੋਂ ਬਿਨਾਂ ਸਫਰ ਕਰਨ ਦੇ 49344 ਚਲਾਨ, 4966 ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ।