ਪ੍ਰਭੂ ਦਿਆਲ
ਸਿਰਸਾ, 25 ਮਈ
ਜ਼ਿਲ੍ਹੇ ਵਿੱਚ ਕਾਲੀ ਫੰਗਸ ਕਾਰਨ ਇਕ ਹੋਰ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕਾਲੀ ਫੰਗਸ ਨਾਲ ਮਰਨ ਵਾਲਿਆਂ ਦਾ ਅੰਕੜਾ 11 ਹੋ ਗਿਆ ਹੈ ਜਦੋਂਕਿ ਮਰੀਜ਼ਾਂ ਦੀ ਗਿਣਤੀ 51 ’ਤੇ ਪੁੱਜ ਗਈ ਹੈ। ਸਿਵਲ ਸਰਜਨ ਡਾ. ਮਨੀਸ਼ ਬਾਂਸਲ ਨੇ ਦੱਸਿਆ ਹੈ ਕਿ ਪਿੰਡ ਜਮਾਲ ਦੇ ਨੌਜਵਾਨ ਦੀ ਅਗਰੋਹ ਮੈਡੀਕਲ ਕਾਲਜ ਵਿੱਚ ਕਾਲੀ ਫੰਗਸ ਦੇ ਇਲਾਜ ਦੌਰਾਨ ਮੌਤ ਹੋਈ ਹੈ। ਕਾਲੀ ਫੰਗਸ ਕਾਰਨ ਜ਼ਿਲ੍ਹੇ ਵਿੱਚ ਹੋਈਆਂ 11 ਮੌਤਾਂ ਚੋਂ ਦਸ ਵਿਅਕਤੀ ਸਿਰਸਾ ਨਾਲ ਸਬੰਧਤ ਸਨ। ਜ਼ਿਲ੍ਹੇ ਵਿੱਚ ਕਾਲੀ ਫੰਗਸ ਦੇ 51 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।