ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਜੂਨ
ਇਥੋਂ ਨੇੜਲੇ ਪਿੰਡ ਢਕਾਲਾ ਵਿਚ ਇਕ ਵਿਅਕਤੀ ਦੀ ਛੱਪੜ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਰਸ਼ਨ ਲਾਲ ਵਾਸੀ ਢਕਾਲਾ ਦੇ ਰੂਪ ਵਿਚ ਹੋਈ ਹੈ। ਸਰਪੰਚ ਕੁਲਵਿੰਦਰ ਢਕਾਲਾ ਨੇ ਦੱਸਿਆ ਕਿ ਇਹ ਵਿਅਕਤੀ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਸੀ, ਜੋ ਅੱਜ ਨਹਾਉਣ ਲਈ ਛੱਪੜ ਵਿਚ ਵੜਿਆ। ਪਾਣੀ ਜ਼ਿਆਦਾ ਹੋਣ ਕਰ ਕੇ ਉਹ ਅੰਦਾਜ਼ਾ ਨਹੀਂ ਲਾ ਸਕਿਆ ਤੇ ਡੁੱਬ ਗਿਆ। ਛੱਪੜ ਦੇ ਨੇੜਿਓਂ ਲੰਘ ਰਹੇ ਬੱਚਿਆਂ ਨੇ ਘਟਨਾ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ, ਜਿਸ ‘ਤੇ ਸਰਪੰਚ ਕੁਲਵਿੰਦਰ ਢਕਾਲਾ ਨੇ ਮੌਕੇ ‘ਤੇ ਆ ਕੇ ਲਾਸ਼ ਦੀ ਤਲਾਸ਼ ਸ਼ੁਰੂ ਕੀਤੀ। ਕਾਫੀ ਦੇਰ ਬਾਅਦ ਲਾਸ਼ ਨਹੀਂ ਮਿਲੀ ਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ। ਫਿਰ ਗੋਤਾਖੋਰ ਸੱਦੇ ਗਏ ਤੇ ਕੁਝ ਦੇਰ ਬਾਅਦ ਲਾਸ਼ ਨੂੰ ਬਾਹਰ ਕੱਢਿਆ ਗਿਆ।