ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਮਾਰਚ
ਵਧੀਕ ਡਿਪਟੀ ਕਮਿਸ਼ਨਰ ਪ੍ਰੀਤੀ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਨਿਯਮ ਮੁਤਾਬਿਕ ਨਿਰਧਾਰਤ ਸਮੇਂ ਵਿੱਚ ਬੀਮਾ ਕੰਪਨੀਆਂ ਨੂੰ ਮੁਆਵਜ਼ੇ ਦੀ ਰਕਮ ਦੇਣੀ ਹੋਵੇਗੀ। ਜ਼ਿਲ੍ਹੇ ਵਿੱਚ ਮੁਆਵਜ਼ੇ ਸੰਬੰਧੀ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਬੀਮਾ ਕੰਪਨੀਆਂ ਦੇ ਅਧਿਕਾਰੀ ਆਗਾਮੀ ਇਕ ਹਫ਼ਤੇ ਦੇ ਅੰਦਰ ਕਿਸਾਨਾਂ ਦੇ ਲੰਬਿਤ ਮੁਆਵਜ਼ਾ ਮਾਮਲਿਆਂ ’ਤੇ ਕਾਰਵਾਈ ਕਰਨ ਜੇ ਅਧਿਕਾਰੀਆਂ ਨੇ ਲਾਪ੍ਰਵਾਹੀ ਵਰਤੀ ਤਾਂ ਖੇਤੀ ਵਿਭਾਗ ਦੇ ਉਪ ਨਿਦੇਸ਼ਕ ਨੂੰ ਕੰਪਨੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਏਡੀਸੀ ਮਿਨੀ ਸੈਕਟਰੀਏਟ ਵਿੱਚ ਖੇਤੀ ਵਿਭਾਗ ਦੀ 10ਵੀਂ ਡੀ ਐੱਲ ਐੱਮ ਸੀ ਦੀ ਬੈਠਕ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਨੂੰ ਖੇਤੀ ਵਿਭਾਗ ਤੋਂ ਮਿਲੀ ਫੀਡ ਬੈਕ ਮੁਤਾਬਿਕ ਬੀਮਾ ਕੰਪਨੀਆਂ ਦੇ ਕੋਲ 8 ਹਜ਼ਾਰ ਕਿਸਾਨਾਂ ਦੇ ਕਲੇਮ ਭੇਜੇ ਸਨ। ਜਿਸ ਵਿੱਚ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਨਹੀਂ ਸੀ ਉਨ੍ਹਾਂ ਕਿਸਾਨਾਂ ਦੇ 5177 ਫਾਰਮਾਂ ਦਾ ਬੀਮਾ ਕੰਪਨੀ ਐਗਰੀਕਲਚਰਲ ਇੰਸ਼ੋਰੈਂਸ ਕੰਪੰਨੀ, ਆਈਸੀਆਈਸੀਆਈ ਲਾਮਰਡ ਬੀਮਾ ਕੰਪਨੀ , ਕ੍ਰਿਸਟਲ ਇੰਸ਼ੋਰੈਂਸ ਕੰਪਪਨੀ ਨੇ ਨਿਯਮ ਮੁਤਾਬਿਕ ਰੱਦ ਕਰਨ ਦੀ ਗੱਲ ਕਹੀ ਹੈ ਤੇ 2185 ਕਿਸਾਨਾਂ ਦੇ ਕੇਸ ਪਾਸ ਕਰ ਦਿੱਤੇ ਹਨ ਤੇ 600 ਕਿਸਾਨਾਂ ਦੇ ਕੇਸ ਅਜੇ ਲੰਬਿਤ ਹਨ। ਉਨ੍ਹਾਂ ਨੇ ਇਕ ਹਫਤੇ ਅੰਦਰ ਕੇਸ ਹੱਲ ਕਰਨ ਲਈ ਕੰਪਨੀਆਂ ਨੂੰ ਕਿਹਾ ਹੈ। ਇਸ ਮੌਕੇ ਡੀਆਰਓ ਡਾ. ਚਾਂਦੀ ਰਾਮ, ਡੀ ਡੀ ਏ ਡਾ. ਪ੍ਰਦੀਪ ਮਿਲ, ਏ ਐਸ ਓ ਨੀਤੂ ਰਾਇ, ਗਰਵ ਬਠਲਾ, ਗੁਰਮੀਤ ਸਿੰਘ ਆਦਿ ਅਧਿਕਾਰੀ ਮੌਜੂਦ ਸਨ।