ਨਿਜੀ ਪੱਤਰ ਪ੍ਰੇਰਕ
ਅੰਬਾਲਾ, 15 ਅਕਤੂਬਰ
ਗੁਰੂ ਗੋਬਿੰਦ ਸਿੰਘ ਜੀ ਦੇ ਨਾਨਕੇ ਪਿੰਡ ਗੁਰਦੁਆਰਾ ਲਖਨੌਰ ਸਾਹਿਬ (ਅੰਬਾਲਾ) ਵਿਖੇ ਹਮੇਸ਼ਾ ਵਾਂਗ ਅੱਜ ਦੁਸਹਿਰੇ ਦੇ ਮੌਕੇ ਤੇ ਦਸਤਾਰਬੰਦੀ ਦਿਵਸ ਮਨਾਇਆ ਗਿਆ।ਸਵੇਰ ਤੋਂ ਹੀ ਦੀਵਾਨ ਸਜਾਏ ਗਏ ਜਿਸ ਵਿਚ ਢਾਡੀ ਗੁਰਤੇਜ ਸਿੰਘ ਚਮਿੰਡਾ, ਢਾਡੀ ਜਥਾ ਬੀਬੀ ਰਾਜਵੰਤ ਕੌਰ, ਕਵੀਸ਼ਰੀ ਜਥਾ ਸੁੱਚਾ ਸਿੰਘ, ਕਥਾ ਵਾਚਕ ਗਿਆਨੀ ਸ਼ੇਰ ਸਿੰਘ ਅਤੇ ਗਿਆਨੀ ਹਰਬੰਸ ਸਿੰਘ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸ਼੍ਰੋੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਮਛੌਂਡਾ ਨੇ ਸੰਗਤ ਨੂੰ ਦਸਤਾਰਬੰਦੀ ਦਿਵਸ ਦੀ ਵਧਾਈ।
ਰਣਬੀਰ ਸਿੰਘ ਫ਼ੌਜੀ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ। ਇਸ ਮੌਕੇ ਤੇ ਜਥੇਦਾਰ ਗੁਰਦਰਸ਼ਨ ਸਿੰਘ, ਤਰਲੋਚਨ ਸਿੰਘ ਅਤੇ ਹਾਕਮ ਸਿੰਘ ਪਿੰਡ ਬਲਾਣਾ ਤੋਂ ਬਿਨਾ ਕੇਸਰੀ ਪਿੰਡ ਅਤੇ ਕਾਰ ਸੇਵਾ ਵਾਲੇ ਬਾਬਾ ਹਲਿੰਦਰ ਸਿੰਘ ਵੱਲੋਂ ਵੱਖ ਵੱਖ ਲੰਗਰ ਲਾਏ ਗਏ। ਜਥੇਦਾਰ ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਮਰਦੋਂ ਸਾਹਿਬ, ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ, ਅਮਰਜੀਤ ਸਿੰਘ, ਗੁਰਨਾਮ ਸਿੰਘ ਅੰਟਾਲ, ਚਰਨਜੀਤ ਸਿੰਘ ਟੱਕਰ, ਸੁਰਜਾ ਸਿੰਘ ਪ੍ਰਧਾਨ, ਗੁਰਬਚਿੱਤਰ ਸਿੰਘ, ਗੁਰਚਰਨ ਸਿੰਘ ਤੇਜਾ, ਭੁਪਾਲ ਸਿੰਘ, ਪ੍ਰੀਤਮ ਸਿੰਘ ਮਾਜਰੀ ਵੀ ਇਸ ਮੌਕੇ ਮੌਜੂਦ ਸਨ।