ਪੱਤਰ ਪ੍ਰੇਰਕ
ਫਰੀਦਾਬਾਦ, 22 ਸਤੰਬਰ
ਫਰੀਦਾਬਾਦ ਅਤੇ ਪਲਵਲ ਦੀਆਂ ਗਊਸ਼ਾਲਾਵਾਂ ’ਚ ਪਹੁੰਚੇ ਹਰਿਆਣਾ ਗਊ ਸੇਵਾ ਆਯੋਗ ਦੇ ਉਪ ਚੇਅਰਮੈਨ ਪੂਰਨ ਯਾਦਵ ਨੇ ਕਿਹਾ ਕਿ ਹਰਿਆਣਾ ਗਊਸੇਵਾ ਕਮਿਸ਼ਨ ਲੰਪੀ ਸਕਿਨ ਦੀ ਬਿਮਾਰੀ ਨੂੰ ਲੈ ਕੇ ਚੌਕਸ ਹੈ। ਰੋਜ਼ਾਨਾ ਸਮੀਖਿਆ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਨੇ ਦੂਜੇ ਰਾਜਾਂ ਦੇ ਮੁਕਾਬਲੇ ਲੰਪੀ ਟੀਕਾਕਰਨ ਦਾ ਕੰਮ ਤੇਜ਼ੀ ਨਾਲ ਪੂਰਾ ਕੀਤਾ ਹੈ। ਪੂਰਨ ਯਾਦਵ ਨੇ ਵੀਰਵਾਰ ਨੂੰ ਫਰੀਦਾਬਾਦ ਦੇ ਬੱਲਭਗੜ੍ਹ ਦੇ ਉਂਚਾ ਪਿੰਡ ’ਚ ਸਥਿਤ ਗਊਮਾਨਵ ਸੇਵਾ ਟਰੱਸਟ ਗਊਸ਼ਾਲਾ ’ਚ ਗਊ ਸੇਵਾ ਪੰਦਰਵਾੜੇ ਦੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਇੱਥੇ ਪੂਰਨ ਯਾਦਵ ਨੇ ਪਹਿਲਾਂ ਬੂਟੇ ਲਗਾਏ ਅਤੇ ਫਿਰ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ।