ਟੋਹਾਣਾ: ਬੀਤੀ ਦੇਰ ਰਾਤ ਦੋ ਸਕੇ ਪਰਿਵਾਰਾਂ ’ਚ ਹੋਏ ਖੁੰਨੀ ਸੰਘਰਸ਼ ਵਿੱਚ ਇਕ ਨੌਜਵਾਨ ਦੀ ਸਿਰ ’ਚ ਇੱਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਪੁਲੀਸ ਨੇ ਭੂਨਾ ਦੇ ਵਿਜੈ ਕੁਮਾਰ ਦੀ ਹੱਤਿਆ ਕਰਨ ’ਤੇ ਉਸਦੇ ਤਾਏ ਦੇ ਲੜਕੇ ਸੁਰੇਸ਼ ਕੁਮਾਰ ਅਤੇ ਬੇਟੇ ਪਵਨ ਕੁਮਾਰ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ਤੋਂ ਵਿਜੈ ਨਸ਼ੇ ’ਚ ਪੈ ਗਿਆ ਤੇ ਚਾਚੇ ਦੇ ਪਰਿਵਾਰ ਨਾਲ ਝਗੜਾ ਚੱਲਦਾ ਆ ਰਿਹਾ ਸੀ। ਬੀਤੀ ਰਾਤ ਨਸ਼ੇ ’ਚ ਚਾਚੀ ਨੂੰ ਗਾਲੀ ਕੱਢਣ ’ਤੇ ਝਗੜਾ ਹੋ ਗਿਆ, ਜਿਸ ਦੌਰਾਨ ਉਸ ਦੇ ਸਿਰ ’ਚ ਇੱਟ ਲੱਗ ਗਈ ਤੇ ਉਸ ਦੀ ਹਸਪਤਾਲ ’ਚ ਲਿਜਾਂਦੇ ਦੀ ਰਾਸਤੇ ’ਚ ਹੀ ਮੌਤ ਹੋ ਗਈ। ਐੱਸ.ਐੱਚ.ਓ. ਦਵਿੰਦਰ ਨੈਨ ਨੇ ਦੱਸਿਆ ਕਿ ਵਾਰਡ-2 ਦੇ ਕੌਂਸਲਰ ਬਲਜੀਤ ਉਰਫ਼ ਬਿੱਟੂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਜਾਂਚ ਆਰੰਭੀ ਕੀਤੀ ਗਈ ਹੈ। –ਪੱਤਰ ਪ੍ਰੇਰਕ