ਪੱਤਰ ਪ੍ਰੇਰਕ
ਪੰਚਕੂਲਾ, 8 ਦਸੰਬਰ
ਇੱਥੇ ਭਾਰਤੀ ਰੇਲਵੇ ਮਾਲ ਗੋਦਾਮ ਮਜ਼ਦੂਰ ਯੂਨੀਅਨ ਵੱਲੋਂ ਕਰਵਾਏ ਗਏ ਹਰਿਆਣਾ ਰਾਜ ਮਜ਼ਦੂਰ ਰਜਿਸਟ੍ਰੇਸ਼ਨ ਦੇ ਉਦਘਾਟਨੀ ਸਮਾਗਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦੇਸ਼ ਦੀ ਤਰੱਕੀ ਮਜ਼ਦੂਰਾਂ ’ਤੇ ਨਿਰਭਰ ਹੈ। ਮਜ਼ਦੂਰ ਸਮਾਜ ਦੇ ਅਸਲੀ ਨਿਰਮਾਤਾ ਹਨ। 19ਵੀਂ ਸ਼ਤਾਬਦੀ ਵਿਚ ਜਦੋਂ ਸਨਅਤੀ ਕ੍ਰਾਂਤੀ ਆਈ ਤਾਂ ਸਨਅਤਾਂ ਦੇ ਵਿਕਾਸ ਵਿਚ ਰੇਲਵੇ ਦਾ ਮਹਤੱਵਪੂਰਣ ਯੋਗਦਾਨ ਰਿਹਾ। ਦੇਸ਼ ਦੀ ਤਰੱਕੀ ਸਨਅਤਾਂ ਨਾਲ, ਸਨਅਤਾਂ ਦੀ ਤਰੱਕੀ ਰੇਲਵੇ ਅਤੇ ਰੇਲਵੇ ਦੀ ਤਰੱਕੀ ਮਜ਼ਦੂਰਾਂ ਨਾਲ ਹੋਈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੀ ਆਮਦਨ ਵੀ ਦੁੱਗਣੀ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਹਰਿਆਣਾ ਵਿਚ ਅਸੰਗਠਤ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਜਾਰੀ ਹੈ। ਇਸ ਤਹਿਤ ਹਰਿਆਣਾ ਵਿਚ ਕੰਮ ਕਰ ਰਹੇ ਭਾਰਤੀ ਰੇਲਵੇ ਮਾਲ ਗੋਦਾਮ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਵੀ ਹੋਵੇਗੀ। ਇਸ ਮਗਰੋਂ ਇਨ੍ਹਾਂ ਨੂੰ ਕੇਂਦਰ ਤੇ ਸੂਬਾ ਸਰਕਾਰ ਨਾਲ ਜੁੜੀਆਂ ਯੋਜਨਾਵਾਂ ਦਾ ਲਾਭ ਮਿਲ ਸਕੇਗਾ।