ਸ਼ਾਹਬਾਦ ਮਾਰਕੰਡਾ: ਡਿਪਟੀ ਸੀ ਐੱਮ ਓ ਡਾ. ਅਨੂਪਮਾ ਸਿੰਘ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਹਿਰ ਅਜੇ ਵੀ ਜਾਰੀ ਹੈ। ਇਸ ਲਾਗ ਦੇ ਕੇਸ ਫਿਰ ਵਧਣੇ ਸ਼ੁਰੂ ਹੋ ਗਏ ਹਨ। ਇਸ ਲਈ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਣ ਦਾ ਤਰੀਕਾ ਹੈ ਕਿ ਕਰੋਨਾ ਵੈਕਸੀਨ ਦਾ ਕੋਰਸ ਛੇਤੀ ਪੂਰਾ ਕੀਤਾ ਜਾਵੇ। ਡਿਪਟੀ ਸੀਐੱਮ ਓ ਨੇ ਦੱਸਿਆ ਕਿ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਅੱਠ ਲੱਖ 13 ਹਜ਼ਾਰ 988 ਲੋਕਾਂ ਨੇ ਕਰੋਨਾ ਤੋਂ ਬਚਣ ਲਈ ਪਹਿਲੀ ਡੋਜ਼ ਲਗਵਾਈ ਸੀ ਤੇ ਪਹਿਲੀ ਡੋਜ਼ ਦੇ 98.3 ਫੀਸਦੀ ਦੇ ਟੀਚੇ ਨੂੰ ਪੂਰਾ ਕਰ ਲਿਆ ਹੈ। ਇਸੇ ਤਰ੍ਹਾ ਦੂਜੀ ਡੋਜ਼ ਸੱਤ ਲੱਖ 24 ਹਜ਼ਾਰ 615 ਲੋਕਾਂ ਨੇ ਲੁਆ ਕੇ 87 ਫੀਸਦੀ ਟੀਚਾ ਪੂਰਾ ਕੀਤਾ ਹੈ। ਸਰਕਾਰ ਵਲੋਂ ਬੂਸਟਰ ਡੋਜ਼ ਲਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਅਜੇ 25,855 ਲੋਕਾਂ ਨੇ ਹੀ ਬੂਸਟਰ ਡੋਜ਼ ਲਵਾਈ ਹੈ। -ਪੱਤਰ ਪ੍ਰੇਰਕ