ਪੱਤਰ ਪ੍ਰੇਰਕ
ਜੀਂਦ, 4 ਮਈ
ਜ਼ਿਲ੍ਹੇ ਵਿੱਚ ਕਰੋਨਾ ਦੇ 312 ਨਵੇਂ ਮਰੀਜ਼ ਆਉਣ ਅਤੇ 13 ਮਰੀਜ਼ਾਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜ਼ਿਲ੍ਹਾ ਨੋਡਲ ਅਧਿਕਾਰੀ ਅਤੇ ਡਿਪਟੀ ਸਿਵਲ ਸਰਜਨ ਡਾ. ਪਾਲੇ ਰਾਮ ਅਨੁਸਾਰ ਹੁਣ ਤੱਕ ਜੀਂਦ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਐਕਟਿਵ ਕੇਸਾਂ ਦੀ ਗਿਣਤੀ 2,370 ਹੋ ਗਈ ਹੈ। ਅਜੇ ਤੱਕ ਵਿਭਾਗ ਨੂੰ 2079 ਰਿਪੋਰਟਾਂ ਆਉਣ ਦਾ ਇੰਤਜ਼ਾਰ ਹੈ। ਜਦੋਂ ਕਿ ਜੀਂਦ ਜ਼ਿਲ੍ਹੇ ਵਿੱਚ ਕਰੋਨਾ ਸੰਕਰਮਿਤ 12,940 ਲੋਕੀਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 257 ਪਾਰ ਕਰ ਚੁੱਕੀ ਹੈ, ਜਦੋਂਕਿ 636 ਮਰੀਜ਼ ਕਰੋਨਾ ਨੂੰ ਮਾਤ ਦੇ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਅਪਰੈਲ ਵਿੱਚ ਵੱਧ ਲੋਕ ਕਰੋਨਾ ਨੂੰ ਮਾਤ ਦੇ ਚੁੱਕੇ ਹਨ, ਜਦੋਂਕਿ ਹੁਣ ਤੱਕ 11,634 ਲੋਕੀਂ ਕਰੋਨਾ ਨੂੰ ਹਰਾ ਚੁੱਕੇ ਹਨ।
ਫਤਿਹਾਬਾਦ ’ਚ 377 ਨਵੇਂ, 19 ਮੌਤਾਂ
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ’ਚ ਕਰੋਨਾ ਕੇਸਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ, ਅੱਜ 377 ਨਵੇਂ ਪਾਜ਼ੇਟਿਵ ਕੇਸ ਆਏ ਤੇ 19 ਮੌਤਾਂ ਹੋਈਆਂ ਹਨ। ਫਤਿਹਾਬਾਦ ਵਿੱਚ 149, ਟੋਹਾਣਾ ਵਿੱਚ 56, ਰਤੀਆ ਵਿੱਚ 59, ਭੱਠੂ ਵਿੱਚ 23, ਬੜੋਪਲ ਵਿੱਚ 21, ਭੂਨਾਂ ਵਿੱਚ 61 ਤੇ ਜਾਖਲ ਵਿੱਚ 8 ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਫਤਿਹਾਬਾਦ ਵਿੱਚ 4, ਰਤੀਆ ਵਿੱਚ 3, ਭੱਠੂ ਵਿੱਚ 1, ਬੜੋਪਲ ਵਿੱਚ 4, ਭੂਨਾਂ ਵਿੱਚ 4 ਤੇ ਜਾਖਲ ਵਿੱਚ 3 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ।