ਸ਼ਾਹਬਾਦ ਮਾਰਕੰਡਾ: ਡਿਪਟੀ ਜ਼ਿਲ੍ਹਾ ਸਿਵਲ ਸਰਜਨ ਡਾ. ਜਗਮਿੰਦਰ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਹੁਣ ਤਕ 26,746 ਕੋਵਿਡ ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ ਤੇ ਹੁਣ ਜ਼ਿਲ੍ਹੇ ਵਿੱਚ 127 ਕੋਵਿਡ ਪਾਜ਼ੇਟਿਵ ਮਰੀਜ਼। ਜ਼ਿਲ੍ਹੇ ਵਿੱਚ ਓਮਕੀਰੋਨ ਵੇਰੀਐਂਟ ਦੇ 158 ਨਮੂਨੇ ਟੈਸਟ ਲਈ ਭੇਜੇ ਸਨ, ਜਿਨ੍ਹਾਂ ਵਿੱਚ 105 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਲਏ ਗਏ 751730 ਵਿੱਚੋਂ 723661 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ ਕੁੱਲ 632 ਕੋਵਿਡ ਨਮੂਨੇ ਲਏ ਗਏ ਸਨ, ਜਿਨ੍ਹਾਂ ’ਚ ਆਰਟੀਪੀਸੀਆਰ ਦੇ 362, ਰੈਪਿਡ ਐਂਟੀਜ਼ਨ ਦੇ 270 ਨਮੂਨੇ ਲਏ ਹਨ। ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦਾ ਰਿਕਵਰੀ ਰੇਟ 98.07 ’ਤੇ ਹੈ ਨਮੂਨੇ ਪਾਜ਼ੇਟਿਵ ਰੇਟ 3.63 ਹੈ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕਰੋਨਾ ਐਕਟਿਵ ਕੇਸ 127 ਹਨ। -ਪੱਤਰ ਪ੍ਰੇਰਕ