ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਫਰਵਰੀ
ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਬਲਵਿੰਦਰ ਸਿੰਘ ਵਾਸੀ ਨਲਵੀ ਨੂੰ ਪਿੰਡ ਨਲਵੀ ਤੋਂ ਨਾਜਾਇਜ਼ ਤੌਰ ’ਤੇ ਸ਼ਰਾਬ ਵੇਚਦੇ ਕਾਬੂ ਕੀਤਾ ਹੈ। ਉਸ ਦੇ ਕਬਜ਼ੇ ਵਿੱਚ 13 ਬੋਤਲ ਸ਼ਰਾਬ ਠੇਕਾ ਦੇਸੀ ਬਰਾਮਦ ਹੋਈ। ਇਕ ਹੋਰ ਮਾਮਲੇ ਵਿਚ ਵੀ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਰਾਜ ਕੁਮਾਰ ਮੁੱਹਲਾ ਸੈਦਾਂ ਨੂੰ ਪਿੰਡ ਮੱਦੀ ਪੁਰ ਤੋਂ ਨਾਜਾਇਜ਼ ਸ਼ਰਾਬ ਵੇਚਦੇ ਹੋਏ ਕਾਬੂ ਕੀਤਾ ਹੈ। ਉਸ ਕੋਲੋਂ 7 ਬੋਤਲ, ਅੱਠ ਅੱਧੇ ਤੇ 16 ਪਊਏ ਬਰਾਮਦ ਹੋਏ ਹਨ। ਮੁਲਜ਼ਮਾਂ ਖਿਲਾਫ ਸ਼ਾਹਬਾਦ ਵਿਚ ਹੀ ਆਬਕਾਰੀ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜ਼ਮਾਨਤ ’ਤੇ ਰਿਹਾਅ ਵੀ ਕਰ ਦਿੱਤਾ ਗਿਆ ਹੈ।