ਪੱਤਰ ਪ੍ਰੇਰਕ
ਪੰਚਕੂਲਾ, 24 ਦਸੰਬਰ
ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਨੇ ਸ਼ਹਿਰਾਂ ਦੀ ਤਰਜ ’ਤੇ ਗ੍ਰਾਮੀਣ ਖਪਤਕਾਰਾਂ ਨੂੰ ਵੀ ਬਿੱਲਾਂ ਦਾ ਡਿਜੀਟਲ ਭੁਗਤਾਨ ਕਰਨ ’ਤੇ ਪ੍ਰੋਤਸਾਹਨ ਰਕਮ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਨਿਗਮ ਦੇ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਮੁੱਖ ਮੰਤਰੀ ਦੀ ‘ਮਾਰਾ ਗਾਓਂ-ਜਗਮਗ ਗਾਓਂ’ ਯੋਜਨਾ ਤਹਿਤ ਸੂਬੇ ਦੇ 75 ਫੀਸਦੀ ਤੋਂ ਵੱਧ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਗ੍ਰਾਮੀਣ ਖਪਤਕਾਰਾਂ ਨੂੰ ਡਿਜੀਟਲ ਭਗਤਾਨ ਲਈ ਉਤਸ਼ਾਹਿਤ ਕਰਨਾ ਹੈ। ਬੁਲਾਰੇ ਨੇ ਦੱਸਿਆ ਕਿ ਗ੍ਰਾਮੀਣ ਖਪਤਕਾਰਾਂ ਵੱਲੋਂ ਪਹਿਲੀ ਵਾਰ ਬਿਜਲੀ ਬਿੱਲਾਂ ਦਾ ਡਿਜੀਟਲ ਭੁਗਤਾਨ ਕਰਨ ’ਤੇ 20 ਰੁਪਏ ਪ੍ਰੋਤਸਾਹਨ ਰਕਮ ਵਜੋਂ ਦਿੱਤੇ ਜਾਣਗੇ। ਇਸ ਦੇ ਬਾਅਦ 2000 ਰੁਪਏ ਤੱਕ ਦੇ ਬਿਜਲੀ ਬਿੱਲ ਦੇ ਡਿਜੀਟਲ ਭੁਗਤਾਨ ਕਰਨ ’ਤੇ ਬਿੱਲ ਰਕਮ ਦਾ 0.5 ਫੀਸਦੀ ਪ੍ਰੋਤਸਾਹਨ ਰਕਮ ਆਵੇਗੀ।