ਪੱਤਰ ਪ੍ਰੇਰਕ
ਜੀਂਦ, 22 ਮਈ
ਸੋਨੀਪਤ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਮੋਹਨ ਲਾਲ ਬਡੋਲੀ ਨੇ ਕਿਹਾ ਕਿ ਦੇਸ਼ ਵਿੱਚ ਤੀਸਰੀ ਵਾਰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਜੁਲਾਨਾ ਹਲਕੇ ਦੇ ਬਰਾਹਕਲਾਂ, ਬਰਾਹਖੁਰਦ ਤੇ ਹੋਰ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਬਡੋਲੀ ਨੇ ਕਿਹਾ ਕਿ ਦੇਸ਼ ਦੇ ਪ੍ਰਬੰਧਕੀ ਢਾਂਚੇ ਅਤੇ ਸੁਾਸ਼ਨ ਲਈ ਕਾਂਗਰਸ ਬਹੁਤ ਵੱਡਾ ਖ਼ਤਰਾ ਹੈ। ‘ਇੰਡੀਆ’ ਗੱਠਜੋੜ ਨੇ ਅਜੇ ਤੱਕ ਆਪਣਾ ਪ੍ਰਧਾਨ ਮੰਤਰੀ ਚਿਹਰਾ ਵੀ ਨਹੀਂ ਐਲਾਨਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਅਤੇ ਨੀਤੀ ਕਦੀਂ ਵੀ ਦੇਸ਼ ਲਈ ਇੱਕ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਮੁੜ ਸੱਤਾ ਵਿੱਚ ਆਉਣ ਮਗਰੋਂ ਦੇਸ਼ ਨੂੰ ਵਿਕਸਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।