ਪੱਤਰ ਪ੍ਰੇਰਕ
ਯਮੁਨਾਨਗਰ, 10 ਫਰਵਰੀ
ਹਰਿਆਣਾ ਕਲਾ ਪਰੀਸ਼ਦ ਅੰਬਾਲਾ ਮੰਡਲ ਅਤੇ ਦੀ ਸਕੂਲ ਆਫ ਡਾਂਸ ਅਕੈਡਮੀ ਯਮੁਨਾਨਗਰ ਵੱਲੋਂ ਆਜ਼ਾਦੀ ਦੇ 75ਵੇਂ ਮਹਾਉਤਸਵ ਨੂੰ ਸਮਰਪਿਤ ਆਨਲਾਈਨ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ । ਸਮਾਗਮ ਵਿੱਚ ਯਮੁਨਾਨਗਰ ਦੇ ਕਲਾਕਾਰਾਂ ਨੇ ਜਿਸ ਵਿੱਚ ਸੰਜਨਾ, ਮਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਨਾਜ਼ਿਮ ਖਾਨ, ਤਰੁਣਾ, ਇੰਦਰਜੀਤ, ਪਿ੍ਰਆਂਸ਼ੂ, ਸ਼ੂਭਾਂਸ਼ੀ, ਜ਼ਿਆ, ਅਜੇ ਕੁਮਾਰ ਗੌਰਵ ਪਰਾਸ਼ਰ ਅਤੇ ਸ਼੍ਰੇਆ ਮੁੱਖ ਰੂਪ ਵਿੱਚ ਸ਼ਾਮਲ ਸਨ। ਇਨ੍ਹਾਂ ਨੇ ਨ੍ਰਿਤ, ਗਾਇਣ ਅਤੇ ਐਕਟਿੰਗ ਰਾਹੀਂ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਣ ਹਰਿਆਣਾ ਕਲਾ ਪਰੀਸ਼ਦ ਅੰਬਾਲਾ ਮੰਡਲ ਦੇ ਫੇਸਬੁੱਕ, ਇੰਸਟਾਗ੍ਰਾਮ ਅਤ ਯੂਟਿਊਬ ਤੇ ਦਰਸ਼ਕਾਂ ਨੂੰ ਵਿਖਾਇਆ ਗਿਆ। ਹਰਿਆਣਾ ਕਲਾ ਪਰੀਸ਼ਦ ਦੇ ਵਧੀਕ ਡਾਇਰੈਕਟਰ ਨਾਗੇਂਦਰ ਸ਼ਰਮਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਅੰਬਾਲਾ, ਪੰਚਕੂਲਾ, ਯਮੁਨਾਨਗਰ, ਕਰਨਾਲ ਅਤੇ ਕੈਥਲ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚ 75 ਕਲਾਕਾਰ ਆਪੋ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕਰ ਰਹੇ ਹਨ ।