ਸ਼ਾਹਬਾਦ ਮਾਰਕੰਡਾ: ਇਥੇ ਆਮ ਲੋਕਾਂ ਨੂੰ ਸਾਈਬਰ ਠਗਾਂ ਤੋਂ ਬਚਾਉਣ ਲਈ ਤੇ ਉਨ੍ਹਾਂ ਵਲੋਂ ਕਮਾਏ ਪੈਸੇ ਨੂੰ ਬਚਾਉਣ ਲਈ ਪੁਲੀਸ ਵਿਭਾਗ ਪੁਰਜੋਰ ਕੋਸ਼ਿਸ਼ ਕਰ ਰਿਹਾ ਹੈ। ਪੁਲਿਸ ਮਹਾਂ ਨਿਦੇਸ਼ਕ ਦੇ ਹੁਕਮਾਂ ਮੁਤਾਬਕ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਕਤੂਬਰ ਮਹੀਨੇ ਨੂੰ ਸਾਈਬਰ ਜਾਗਰੂਕਤਾ ਮਹੀਨੇ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ। ਇਸੇ ਲੜੀ ਤਹਿਤ ਅੱਜ ਸ਼ਾਹਬਾਦ ਵਿਚ ਸੂਰਜ ਦੀ ਪਹਿਲੀ ਕਿਰਣ ਨਾਲ ਸ਼ਹਿਰ ਵਾਸੀਆਂ ਦਾ ਹਾਸਿਆਂ ਨਾਲ ਖੂਬ ਮਨੋਰੰਜਨ ਕੀਤਾ ਤੇ ਸਾਈਬਰ ਜੇਹੇ ਮੁਦਿਆਂ ਬਾਰੇ ਵੀ ਜਾਗਰੂਕਤਾ ਦਾ ਪਾਠ ਪੜ੍ਹਾਇਆ। -ਪੱਤਰ ਪ੍ਰੇਰਕ