ਪ੍ਰਭੂ ਦਿਆਲ
ਸਿਰਸਾ, 28 ਅਪਰੈਲ
ਜ਼ਿਲ੍ਹਾ ਸਿਰਸਾ ’ਚ ਚਾਰ ਦਿਨਾਂ ’ਚ ਕਰੋਨਾ ਕਾਰਨ 20 ਜਣਿਆਂ ਦੀ ਮੌਤ ਹੋਈ ਹੈ, ਜਦੋਂਕਿ ਇਨ੍ਹਾਂ ਚਾਰ ਦਿਨਾਂ ਵਿੱਚ ਕਰੋਨਾਵਾਇਰਸ ਦੀ ਲਾਗ ਦੇ 1761 ਮਾਮਲੇ ਆਏ ਹਨ। ਇਲਾਕੇ ਵਿੱਚ ਵੱਧ ਰਹੇ ਕਰੋਨਾ ਕੇਸਾਂ ਕਾਰਨ ਕੰਮਕਾਜ ਬੰਦ ਹੋਣ ਕਾਰਨ ਬਿਹਾਰ, ਉੱਤਰ ਪ੍ਰਦੇਸ਼ ਤੋਂ ਆਏ ਮਜ਼ਦੂਰਾਂ ਦਾ ਮੁੜ ਆਪਣੇ ਪਿੱਤਰੀ ਸੂਬਿਆਂ ਵੱਲ ਪਰਵਾਸ ਜਾਰੀ ਹੈ। ਤਾਲਾਬੰਦੀ ਦੇ ਡਰੋਂ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਆਪਣੇ ਘਰਾਂ ਨੂੰ ਪ੍ਰਾਈਵੇਟ ਬੱਸਾਂ ਤੇ ਹੋਰ ਵਾਹਨਾਂ ’ਤੇ ਜਾ ਰਹੇ ਹਨ। ਪ੍ਰਾਈਵੇਟ ਬੱਸ ਸੰਚਾਲਕਾਂ ਤੇ ਵਾਹਨ ਮਾਲਕਾਂ ਵੱਲੋਂ ਮਜ਼ਦੂਰਾਂ ਤੋਂ ਕਥਿਤ ਤੌਰ ’ਤੇ ਦੋ ਗੁਣਾ ਤੋਂ ਜ਼ਿਆਦਾ ਕਿਰਾਇਆ ਵਸੂਲਿਆ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮਜ਼ਦੂਰਾਂ ਤੋਂ ਜ਼ਿਆਦਾ ਕਿਰਾਇਆ ਵਸੂਲਣ ਵਾਲੇ ਬੱਸ ਸੰਚਾਲਕਾਂ ਦੇ ਪਰਮਿਟ ਰੱਦ ਕੀਤੇ ਜਾਣਗੇ।