ਯਮੁਨਾਨਗਰ: ਅਖਿਲ ਭਾਰਤੀ ਅਗਰਵਾਲ ਸੰਮੇਲਨ ਸਮੇਤ ਕਈ ਹੋਰ ਜਥੇਬੰਦੀਆਂ ਨੇ ਮਹਾਰਾਜਾ ਅਗਰਸੇੈਨ ਦੀ ਜੀਵਨੀ ਨੂੰ ਹਰਿਆਣਾ ਦੇ ਸਿਲੇਬਸ ਵਿੱਚੋਂ ਹਟਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੀਸ਼ ਮਿੱਤਲ, ਜਨਰਲ ਸਕੱਤਰ ਵਿਨੋਦ ਜਿੰਦਲ, ਅਸ਼ਵਨੀ ਅਗਰਵਾਲ ਤੇ ਮੋਹਿਤ ਗਰਗ ਸਣੇ ਹੋਰਨਾਂ ਨੇ ਕਿਹਾ ਕਿ ਸਮਾਜ ਦੇ ਲੰਬੇ ਸੰਘਰਸ਼ ਤੋਂ ਬਾਅਦ ਸਾਲ 2011 ਵਿੱਚ ਹਰਿਆਣਾ ਦੀ ਮੌਲਿਕ ਸਿੱਖਿਆ 5ਵੀਂ ਕਲਾਸ ਦੀ ਹਿੰਦੀ ਦੀ ਪਾਠ ਪੁਸਤਕ ਵਿੱਚ ਮਹਾਰਾਜਾ ਅਗਰਸੈਨ ਦੀ ਜੀਵਨੀ ਨੂੰ ਸਥਾਨ ਮਿਲਿਆ ਸੀ ਪਰ ਹੁਣ ਇਸ ਜੀਵਨੀ ਨੂੰ ਸਿਲੇਬਸ ਵਿੱਚੋਂ ਹਟਾ ਦਿੱਤਾ ਹੈ, ਜੋ ਕਾਫ਼ੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਇਸ ਨਾਲ ਭਾਈਚਾਰੇ ਵਿੱਚ ਕਾਫ਼ੀ ਰੋਸ ਹੈ। ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮਹਾਰਾਜਾ ਅਗਰਸੈਨ ਦੀ ਜੀਵਨੀ ਨੂੰ ਸਿਲੇਬਸ ਵਿੱਚ ਮੁੜ ਤੋਂ ਸ਼ਾਮਲ ਕਰਨ ਦੀ ਮੰਗ ਕੀਤੀ ਹੈ। -ਪੱਤਰ ਪ੍ਰੇਰਕ