ਪੱਤਰ ਪ੍ਰੇਰਕ
ਟੋਹਾਣਾ, 26 ਜੁਲਾਈ
ਕਾਰਗਿਲ ਵਿਜੈ ਦਿਹਾੜੇ ’ਤੇ ਡੀਏਵੀ ਸਕੂਲ ਵਿੱਚ ਦੇਸ਼ ਭਗਤੀ ਦੇ ਗੀਤ-ਸੰਗੀਤ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਉਪਾਧਿਆਏ ਨੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ। ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਕਾਰਗਿਲ ਦੇ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਮੇਸ਼ਾ ਦੇਸ਼ ਰੱਖਿਆ ਲਈ ਯਾਦ ਰੱਖ ਕੇ ਦੇਸ਼ ਨਾਲ ਪਿਆਰ ਕਰਨ ਤੇ ਸੱਚੇ ਸੁੱਚੇ ਇਮਾਨਦਾਰ ਨਾਗਰਿਕ ਬਣਨ ਲਈ ਪ੍ਰੇਰਿਆ। ਦੇਸ਼ ਭਗਤੀ ਗੀਤਾਂ ਦੇ ਮੁਕਾਬਲੇ ਵਿੱਚ ਪੰਜਵੀਂ ਜਮਾਤ ਦੀ ਖੁਸ਼ੀ ਨੇ ਪਹਿਲਾ ਸਥਾਨ ਅਤੇ ਸ਼ਰਨ ਨੇ ਦੂਜਾ ਸਥਾਨ ਹਾਸਲ ਕੀਤਾ। ਜਮਾਤ ਚੌਥੀ ਦੀ ਪ੍ਰਿਅੰਕਾ ਨੇ ਪਹਿਲਾ ਸਥਾਨ ਤੇ ਅਵਿੱਕਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਜਮਾਤ ਤੀਸਰੀ ਦੀ ਜਸਨੂੁਰ ਨੇ ਪਹਿਲਾ ਤੇ ਪ੍ਰਨੀਤ ਨੇ ਦੂਜਾ ਸਥਾਨ ਹਾਸਲ ਕੀਤਾ। ਸਮਾਗਮ ਦਾ ਪ੍ਰਬੰਧ ਸੰਗੀਤ ਅਧਿਆਪਕ ਵਿਸ਼ਾਲ ਦੀ ਅਗਵਾਈ ਵਿੱਚ ਕੀਤਾ ਗਿਆ।