ਟੋਹਾਣਾ: ਇਥੋਂ ਦੇ ਪਿੰਡ ਕੰਨੜ੍ਹੀ ਕੋਲ ਸੰਘਣੀ ਧੁੰਦ ਕਾਰਨ ਪੰਜਾਬ ਰੋਡਵੇਜ਼ ਬੱਸ ਤੇ ਟਰੈਕਟਰ-ਟਰਾਲੀ ਦੀ ਆਹਮੋ-ਸਾਹਮਣੇ ਤੋਂ ਟੱਕਰ ਹੋ ਗਈ। ਹਾਦਸੇ ਇੰਨਾ ਭਿਆਨਕ ਸੀ ਕਿ ਟਰੈਕਟਰ ਦਾ ਇੰਜਨ ਟੁੱਟ ਕੇ ਪਾਸੇ ਡਿੱਗ ਗਿਆ ਤੇ ਬੱਸ ਵਿੱਚ ਸਵਾਰ ਮੁਸਾਫ਼ਿਰਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਹਾਦਸੇ ਵਿੱਚ ਟਰੈਕਟਰ ਸਵਾਰਾਂ ਸਣੇ ਸਭ ਦਾ ਬਚਾਅ ਹੋ ਗਿਆ। -ਪੱਤਰ ਪ੍ਰੇਰਕ