ਸ਼ਾਹਬਾਦ ਮਾਰਕੰਡਾ: ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਆਨਲਾਈਨ ਕ੍ਰਿਸਮਸ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਬੱਚਿਆਂ ਨੂੰ ਕ੍ਰਿਸਮਸ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਬੱਚਿਆਂ ਨੂੰ ਈਸਾ ਮਸੀਹ ਦੀਆਂ ਸਿਖਿਆਵਾਂ ਬਾਰੇ ਜਾਣਕਾਰੀ ਦਿੱਤੀ। ਪਲੇਅ ਵੇਅ ਤੋਂ ਦੂਜੀ ਕਲਾਸ ਦੇ ਵਿਦਿਅਰਥੀਆਂ ਨੇ ਸਾਂਤਾ ਕਲਾਜ ਦੀ ਡਰੈਸ ਪਾਈ। ਜਿਸ ਵਿਚ ਕਰੀਬ 60 ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਦੇ ਪ੍ਰਬੰਧਕ ਮਨੋਜ ਭਸੀਨ, ਮੀਤ ਪ੍ਰਿੰਸੀਪਲ ਵਿਰੇਂਦਰ ਸਿੰਘ, ਰਜਨੀ, ਪੂਨਮ,ਰੂਪਾਲੀ, ਅਮਨਦੀਪ ਕੌਰ, ਡਿੰਪਲ, ਅਰੂਣ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ