ਪੱਤਰ ਪ੍ਰੇਰਕ
ਨਰਾਇਣਗੜ੍ਹ, 25 ਅਪਰੈਲ
ਨਰਾਇਣਗੜ੍ਹ ਦੇ ਗੁੱਜਰ ਕਲਿਆਣ ਪਰਿਸ਼ਦ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਗੁੱਜਰ ਕੰਨਿਆ ਸੰਸਥਾਨ ਦੇਵਧਰ ਅਤੇ ਗੁਰੂਕੁਲ ਵਿਦਿਆਪੀਠ ਜਗਾਧਰੀ ਦੇ ਸੰਸਥਾਪਕ ਅਤੇ ਪਦਮਸ੍ਰੀ 2022 ਓਮ ਪ੍ਰਕਾਸ਼ ਗਾਂਧੀ ਨੇ ਸ਼ਿਰਕਤ ਕੀਤੀ। ਸ੍ਰੀ ਗਾਂਧੀ ਨੂੰ ਸਭਾ ਦੇ ਅਹੁਦੇਦਾਰ ਸਤਪਾਲ ਟੋਕਾ ਤੇ ਹੋਰਨਾਂ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਉਨ੍ਹਾਂ ਵਿੱਚ ਬਚਪਨ ਤੋਂ ਹੀ ਸਮਾਜ ਲਈ ਕੰਮ ਕਰਨ ਦਾ ਜਜ਼ਬਾ ਸੀ ਅਤੇ ਉਨ੍ਹਾਂ ਨੂੰ ਭੌਤਿਕ ਸੁੱਖਾਂ ਦਾ ਕੋਈ ਮੋਹ ਨਹੀਂ ਸੀ। ਉਸ ਨੇ ਕੁੜੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਕਦੇ ਕਿਸੇ ਪੁਰਸਕਾਰ ਦੀ ਮੰਗ ਨਹੀਂ ਕੀਤੀ ਪਰ ਲੜਕੀਆਂ ਨੂੰ ਸਿੱਖਿਅਤ ਕਰਨ ਦੀ ਖੁਸ਼ਬੂ ਦਿੱਲੀ ਤੱਕ ਪਹੁੰਚੀ ਅਤੇ ਸਰਕਾਰ ਨੇ ਉਨ੍ਹਾਂ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਸਤਪਾਲ ਗੁੱਜਰ ਨੇ ਓਮ ਪ੍ਰਕਾਸ਼ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਰਾਮ ਗੁੱਜਰ,ਡੀਐਸਪੀ ਅਨਿਲ ਕੁਮਾਰ, ਨਸੀਬ ਸਿੰਘ, ਧਰਮ ਪਾਲ ਮੌਜੂਦ ਸਨ।