ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਜੁਲਾਈ
ਇਥੇ ਇਕ ਵਿਅਕਤੀ ਨੇ ਕੇਂਦਰੀ ਜੇਲ੍ਹ ਅੰਬਾਲਾ ਦੇ ਡੀਐੱਸਪੀ ਡਾ. ਰਾਜੀਵ ਸਿੰਘ ਨੂੰ ਫੋਨ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਡੀਐੱਸਪੀ ਦੀ ਸ਼ਿਕਾਇਤ ’ਤੇ ਥਾਣਾ ਬਲਦੇਵ ਨਗਰ ਦੀ ਪੁਲੀਸ ਨੇ ਅਨੁਜ ਮਿੱਤਲ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਰਾਜੀਵ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ 6 ਜੁਲਾਈ ਨੂੰ ਅਣਪਛਾਤੇ ਵਿਅਕਤੀ, ਜਿਸ ਨੇ ਆਪਣਾ ਨਾਂ ਅਨੁਜ ਮਿੱਤਲ ਦੱਸਿਆ, ਉਸ ਨੇ ਰਾਤ ਨੂੰ ਜੇਲ੍ਹ ਦੇ ਲੈਂਡਲਾਈਨ ਨੰਬਰ ’ਤੇ ਫੋਨ ਕੀਤੇ ਅਤੇ ਗਾਲ੍ਹਾਂ ਕੱਢਦਿਆਂ ਜਾਨੋਂ ਮਾਰਨ ਦੀ ਧਮਕੀ ਦੇਣ ਲੱਗਾ। ਫਿਰ ਉਸ ਨੇ ਉਨ੍ਹਾਂ ਦੇ ਨਿੱਜੀ ਫੋਨ ’ਤੇ ਵੀ ਧਮਕੀ ਦਿੱਤੀ।