ਪੱਤਰ ਪ੍ਰੇਰਕ
ਯਮੁਨਾਨਗਰ, 21 ਨਵੰਬਰ
ਇੱਥੇ ਅੱਜ ਚੜ੍ਹਦੇ ਸੂਰਜ ਨੂੰ ਅਰਘ ਦੇਣ ਦੇ ਨਾਲ ਚੱਠ ਦਾ ਤਿਉਹਾਰ ਸੰਪਨ ਹੋ ਗਿਆ । ਸ਼ਰਧਾਲੂਆਂ ਨੇ ਪੱਛਮੀ ਯਮੁਨਾ ਦੇ ਕਿਨਾਰੇ ਬਾਢੀ ਮਾਜਰਾ ਪੁਲ ਅਤੇ ਹਮੀਦਾ ਹੈੱਡ ਦੇ ਨਜਦੀਕ ਪਹੁੰਚ ਕੇ ਚੜ੍ਹਦੇ ਸੂਰਜ ਨੂੰ ਜਲ, ਗੁੜ ਦੀ ਮਿੱਠੀ ਰੋਟੀ ਅਤੇ ਗੁਜੀਆ ਨਾਲ ਅਰਘ ਦਿੱਤਾ, ਛੱਠਮਾਤਾ ਦੀ ਪੂਜਾ ਕੀਤੀ ਤੇ ਆਪਣੇ ਪਰਿਵਾਰ ਅਤੇ ਸਮਾਜ ਦੇ ਲਈ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ । ਇਸ ਤੋਂ ਬਾਅਦ ਮਹਿਲਾਵਾਂ ਨੇ 36 ਘੰਟੇ ਦਾ ਨਿਰਜਲਾ ਵਰਤ ਖੋਲ੍ਹਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ। ਪੁਲੀਸ ਕਰਮਚਾਰੀ ਸ਼ਰਧਾਲੂਆਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕਰ ਰਹੇ ਸਨ ।