ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਅਕਤੂਬਰ
ਇੱਥੇ ਦੋ ਅਣਪਛਾਤੇ ਨੌਜਵਾਨ ਪੈਟਰੋਲ ਪੰਪ ਦੇ ਕਰਿੰਦੇ ਤੋਂ 25 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਰਾਇਣਗੜ੍ਹ ਮਾਜਰਾ ਵਾਸੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਸ਼ਾਹਬਾਦ ਸਾਹਾ ਰੋਡ ’ਤੇ ਸਥਿਤ ਪੈਟਰੋਲ ਪੰਪ ਉੱਤੇ ਨੌਕਰੀ ਕਰਦਾ ਹੈ। ਬੀਤੀ ਰਾਤ ਕਰੀਬ ਤਿੰਨ ਵਜੇ ਦੋ ਨੌਜਵਾਨ ਆਏ ਅਤੇ ਉਹ ਪੈਟਰੋਲ ਪੰਪ ਦੇ ਪਿਛਲੇ ਪਾਸਿਓਂ ਆ ਕੇ ਕਮਰੇ ਵਿੱਚ ਵੜ ਗਏ। ਇਨ੍ਹਾਂ ਵਿੱਚੋਂ ਇੱਕ ਲੜਕੇ ਨੇ ਕਾਲੇ, ਜਦਕਿ ਦੂਜੇ ਨੇ ਚਿੱਟੇ ਰੰਗ ਦੀ ਕਮੀਜ਼ ਪਾਈ ਹੋਈ ਸੀ ਅਤੇ ਦੋਵਾਂ ਨੇ ਮੂੰਹ ਢੱਕੇ ਹੋਏ ਸਨ। ਨੌਜਵਾਨਾਂ ਨੇ ਚਾਕੂ ਦਿਖਾ ਕੇ ਉਨ੍ਹਾਂ ਦੀ ਕੁੱਟਮਾਰ ਕਰਦਿਆਂ ਪੈਸੇ ਮੰਗੇ। ਇਸ ਮਗਰੋਂ ਦੋਵੇਂ ਮੁਲਜ਼ਮ ਆਟੋ ਮਸ਼ੀਨ ਵਿੱਚ ਪਏ 25 ਹਜ਼ਾਰ ਰੁਪਏ ਖੋਹ ਕੇ ਪੈਦਲ ਫਰਾਰ ਹੋ ਗਏ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।