ਪੱਤਰ ਪ੍ਰੇਰਕ
ਟੋਹਾਣਾ, 4 ਅਗਸਤ
ਇੱਥੋਂ ਦੇ ਆਦਰਸ਼ ਨਗਰ ਵਿੱਚ ਇਕ ਪਲਾਟ ਦੀ ਦਾਅਵੇਦਾਰੀ ਨੂੰ ਲੈ ਕੇ ਅੱਜ ਸਵੇਰੇ 6 ਵਜੇ ਇਕ ਵਕੀਲ ਦੀ ਕੋਠੀ ਵਿੱਚ ਦਾਖਲ ਹੋ ਕੇ ਕੁਝ ਹਮਲਾਵਰਾਂ ਨੇ ਗੋਲੀਆਂ ਚਲਾਈਆਂ, ਜਿਸ ਵਿੱਚ ਵਕੀਲ ਬੰਟੀ ਯਾਦਵ ਦੀ ਮਾਂ ਗੀਤਾ (62) ਤੇ ਪਤਨੀ ਸੁਪ੍ਰਿਆ ਦੀ ਮੌਤ ਹੋ ਗਈ। ਵਕੀਲ ਨੇ ਕੋਠੀ ਦੇ ਇਕ ਕਮਰੇ ਵਿੱਚ ਲੁਕ ਕੇ ਜਾਨ ਬਚਾਈ। ਇਸ ਦੌਰਾਨ ਬੰਟੀ ਯਾਦਵ ਨੇ ਕਮਰੇ ਦਾ ਦਰਵਾਜ਼ਾ ਤੋੜਨ ਦਾ ਯਤਨ ਕੀਤਾ, ਪਰ ਰੌਲਾ ਪੈਣ ’ਤੇ ਹਮਲਾਵਰ ਫਰਾਰ ਹੋਏ ਗਏ। ਜਾਣਕਾਰੀ ਮੁਤਾਬਿਕ ਪੁਲੀਸ ਨੇ ਵਾਰਦਾਤ ਵਾਲੀ ਥਾਂ ’ਤੇ ਪਹੁੰਚ ਕੇ ਸੱਸ ਤੇ ਨੂੰਹ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਵਕੀਲ ਬੰਟੀ ਯਾਦਵ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੁਹੱਲੇ ਦੇ ਮੋਨੂੰ ਤੇ ਉਸ ਦੇ ਤਿੰਨ ਹੋਰ ਸਾਥੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਹੈ। ਜ਼ਿਕਰਯੋਗ ਹੈ ਕਿ ਵਾਰਦਾਤ ਤੋਂ ਬਾਅਦ ਨਾਮਜ਼ਦ ਮੁਲਜ਼ਮ ਫ਼ਰਾਰ ਹਨ।
ਇਸ ਸਬੰਧੀ ਐੱਸ.ਐੱਚ.ਓ. ਨੇ ਦੱਸਿਆ ਕਿ ਮੁਲਜ਼ਮ ਮੋਨੂੰ ਦੀ ਵਕੀਲ ਨਾਲ ਆਦਰਸ਼ ਕਲੋਨੀ ਵਿੱਚ ਇਕ ਪਲਾਟ ਨੂੰ ਲੈ ਕੇ ਰੰਜਿਸ਼ ਚੱਲ ਰਹੀ ਸੀ। ਪੁਲੀਸ ਮੁਤਾਬਿਕ ਵਾਰਦਾਤ ਸਵੇਰੇ 6 ਵਜੇ ਉਸ ਵੇਲੇ ਹੋਈ ਜਦੋਂ ਪਰਿਵਾਰ ਦੇ ਮੈਂਬਰਾਂ ਨੇ ਮੇਨ ਗੇਟ ਖੋਲ੍ਹ ਦਿੱਤਾ। ਹਮਲਵਰਾਂ ਨੇ ਕੋਠੀ ਵਿੱਚ ਦਾਖਲ ਹੁੰਦਿਆਂ ਹੀ ਨੂੰਹ ਦੇ ਗੋਲੀ ਮਾਰੀ ਤੇ ਉਸ ਦੀ ਮੌਤ ਹੋ ਗਈ।
ਇਥੋਂ ਦੀ ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤੇ ਉਨ੍ਹਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।