ਟੋਹਾਣਾ: ਪੁਲੀਸ ਨੇ ਲੜਕੀ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਖੈਰਾਤੀਖੇੜਾ ਰੋਡ ਵਾਸੀ ਰਾਹੁਲ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਲੜਕੀ ਦੀ ਮਾਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲੀਸ ਬੁਲਾਰੇ ਭੀਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਲੜਕੀ ਦੀ ਫੋਟੋ ਸਾਂਝੀ ਕਰਨ ਦੀ ਧਮਕੀ ਦੇ ਕੇ ਪੈਸੇ ਦੀ ਮੰਗ ਕੀਤੀ ਗਈ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਸੋਨੇ ਦੀ ਚੇਨ ਤੇ ਪੰਜ ਹਜ਼ਾਰ ਦੀ ਲਈ ਲੜਕੀ ਨੂੰ ਮਜਬੂਰ ਕੀਤਾ ਸੀ ਤਾਂ ਲੜਕੀ ਨੇ ਸੋਨੇ ਦੀ ਚੇਨ ਉਸ ਨੂੰ ਦੇ ਦਿੱਤੀ। ਚੇਨ ਗਾਇਬ ਹੋਣ ਦੀ ਪੜਤਾਲ ਹੋਈ ਤਾਂ ਭੇਦ ਖੁੱਲ੍ਹ ਗਿਆ ਤੇ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਲਿਆ।
-ਪੱਤਰ ਪ੍ਰੇਰਕ