ਡੱਬਵਾਲੀ: ਪਿੰਡ ਮੌਜਗੜ੍ਹ ਨੇੜੇ ਭਾਖੜਾ ’ਚ ਇੱਕ ਸਵਿਫ਼ਟ ਕਾਰ ਡਿੱਗ ਪਈ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਅੱਜ ਸਵੇਰੇ ਹਾਦਸੇ ਦਾ ਪਤਾ ਲੱਗਣ ’ਤੇ ਨਹਿਰ ਵਿੱਚੋਂ ਕਾਰ ਤੇ ਦੋਵੇਂ ਲਾਸ਼ਾਂ ਕੱਢੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਰਵਿੰਦਰ ਸ਼ਰਮਾ ਗੋਰੀਵਾਲਾ ਤੇ ਜਸਵਿੰਦਰ ਸਿੰਘ ਵਾਸੀ ਮਟਦਾਦੂ ਵਜੋਂ ਹੋਈ ਹੈ। ਜਾਣਕਾਰੀ ਅਨੁੁਸਾਰ ਰਵਿੰਦਰ ਸ਼ਰਮਾ ਪੁੱਤਰ ਰਾਮਲਾਲ ਸਵਿਫ਼ਟ ਕਾਰ ਨੂੰ ਬਤੌਰ ਟੈਕਸੀ ਚਲਾਉਂਦਾ ਸੀ। ਬੀਤੀ ਰਾਤ ਕਰੀਬ ਅੱਠ ਵਜੇ ਜਸਵਿੰਦਰ ਸਿੰਘ ਨੇ ਫੋਨ ਕਰਕੇ ਰਵਿੰਦਰ ਨੂੰ ਟੈਕਸੀ ਸਣੇ ਮੌਜਗੜ ਨੇੜੇ ਬੁਲਾਇਆ ਸੀ। ਸਦਰ ਥਾਣਾ ਪੁਲੀਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਹਨ। -ਪੱਤਰ ਪ੍ਰੇਰਕ