ਨਿੱਜੀ ਪੱਤਰ ਪ੍ਰੇਰਕ
ਸਿਰਸਾ, 2 ਨਵੰਬਰ
ਪੰਚਾਇਤੀ ਚੋਣਾਂ ’ਚ ਜ਼ਿਲ੍ਹੇ ਦੇ ਪੰਜਾਂ ਬਲਾਕ ਸਮਿਤੀ ਦੇ 18 ਵਾਰਡਾਂ ’ਚੋਂ ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਪਾਰਥ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੰਜਾਂ ਬਲਾਕਾਂ ਵਿੱਚ ਪੰਚਾਇਤ ਸਮਿਤੀ ਦੇ 18 ਵਾਰਡਾਂ ’ਚ ਬਲਾਕ ਸਮਿਤੀ ਦੇ ਮੈਂਬਰ ਸਰਬਸੰਮਤੀ ਨਾਲ ਚੁਣ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਸਮਿਤੀ ਡੱਬਵਾਲੀ ਤੇ ਏਲਨਾਬਾਦ ’ਚ ਤਿੰਨ-ਤਿੰਨ ਵਾਰਡਾਂ ’ਚੋਂ ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ।
ਉਨ੍ਹਾਂ ਨੇ ਦੱਸਿਆ ਹੈ ਕਿ ਡੱਬਵਾਲੀ ਦੇ ਵਾਰਡ ਨੰਬਰ 5, 7 ਤੇ 10 ਅਤੇ ਏਲਨਾਬਾਦ ਦੇ ਵਾਰਡ ਨੰਬਰ 12, 21 ਤੇ 25 ਚੋਂ ਉਮੀਦਵਾਰ ਨਿਰਵਿਰੋਧ ਚੁਣੇ ਗਏ ਹਨ।
ਇਸੇ ਤਰ੍ਹਾਂ ਔਢਾਂ ਬਲਾਕ ’ਚੋਂ ਵਾਰਡ ਨੰਬਰ 2, 4, 5, 14, 16 ਤੇ 20 ਚੋਂ ਉਮੀਦਵਾਰ ਨਿਰਵਿਰੋਧ ਬਣੇ ਹਨ। ਇਸੇ ਤਰ੍ਹਾਂ ਰਾਣੀਆਂ ਬਲਾਕ ’ਚੋਂ ਚਾਰ ਉਮੀਦਵਾਰ ਸਰਬਸਮੰਤੀ ਨਾਲ ਬਣੇ ਹਨ ਜਿਸ ਵਿੱਚ ਵਾਰਡ ਨੰਬਰ 2, 7, 22 ਤੇ 23 ਸ਼ਾਮਲ ਹਨ। ਇਸ ਤੋਂ ਇਲਾਵਾ ਸਿਰਸਾ ਬਲਾਕ ਦੇ ਦੋ ਵਾਰਡਾਂ ’ਚੋਂ ਬਲਾਕ ਸਮਿਤੀ ਦੇ ਮੈਂਬਰ ਨਿਰਵਿਰੋਧ ਚੁਣੇ ਗਏ ਹਨ, ਜਿਸ ਵਿੱਚ ਵਾਰਡ ਨੰਬਰ 23 ਤੇ 24 ਸ਼ਾਮਲ ਹਨ।