ਪੱਤਰ ਪ੍ਰੇਰਕ
ਪੰਚਕੂਲਾ, 3 ਮਾਰਚ
ਯੂਕਰੇਨ ਤੋਂ ਪਰਤ ਰਹੇ ਵਿਦਿਆਰਥੀਆਂ ਦੀ ਮਦਦ ਲਈ ਹਰਿਆਣਾ ਸਰਕਾਰ ਵੱਲੋਂ ਮੁੰਬਈ ਏਅਰਪੋਰਟ ’ਤੇ ਸਥਾਪਤ ਕੀਤੇ ਗਏ ਹੈਲਪਡੈਸਕ ਨੇ ਹਰਿਆਣਾ ਦੇ 9 ਵਿਦਿਆਰਥੀਆਂ ਦਾ ਸਵਾਗਤ ਕੀਤਾ। ਹਰਿਆਣਾ ਸਰਕਾਰ ਵੱਲੋਂ ਦਿੱਲੀ ਤੱਕ ਦੀ ਏਅਰ ਟਿਕਟ ਮੁਹੱਈਆ ਕਰਵਾਈ ਗਈ ਹੈ। ਮੁੰਬਈ ਪਹੁੰਚੇ ਵਿਦਿਆਰਥੀਆਂ ਵਿੱਚ ਅੰਬਾਲਾ ਦੇ ਵੈਭਵ, ਰੋਹਤਕ ਦੇ ਜਤਿਨ, ਫਰੀਦਾਬਾਦ ਦੇ ਵਿਪੁਲ ਸ਼ਰਮਾ, ਰੋਹਤਕ ਦੀ ਇਸ਼ਾ, ਹਿਸਾਰ ਦੇ ਹਿਮਾਂਸ਼ੂ, ਗੁਰੂਗ੍ਰਾਮ ਦੇ ਮੀਰਾਜ ਅਹਿਮਦ, ਮਹੇਂਦਰਗੜ੍ਹ ਦੇ ਅਜੈ ਕੁਮਾਰ ਸ਼ਰਮਾ, ਫਤਿਹਾਬਾਦ ਦੀ ਗਰੀਮਾ ਅਰੋੜਾ ਅਤੇ ਸੁਮਨ ਅਰੋੜਾ ਸ਼ਾਮਲ ਹਨ। ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਕਰ ਵਿੱਚ ਹਨ। ਸ੍ਰੀ ਖੱਟਰ ਨੇ ਕਿਹਾ ਕਿ ਯੂਕਰੇਨ ਵਿੱਚ ਫਸੇ ਸੂਬੇ ਦੇ ਵਿਦਿਆਰਥੀਆਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇਗਾ।