ਪੱਤਰ ਪ੍ਰੇਰਕ
ਟੋਹਾਣਾ, 19 ਅਕਤੂਬਰ
ਸ਼ਹਿਰ ਦੇ ਨਿੱਜੀ ਬੈਂਕ ਪਾਲ ਮਰਚੈਂਟ ਕੰਪਨੀ ਨਾਲ ਨਕਲੀ ਸੋਨਾ ਦੇ ਕੇ ਕਰਜ਼ਾ ਲੈਣ ਦੀ ਧੋਖਾਧੜੀ ਕਰਨ ਵਾਲੇ ਦੋ ਵਿਅਕਤੀਆਂ ਵਿੱਚੋਂ ਇਕ ਨੂੂੰ ਮੌਕੇ ’ਤੇ ਕਾਬੂ ਕਰ ਲਿਆ ਤੇ ਜਦੋਂਕਿ ਦੂੁਜਾ ਫ਼ਰਾਰ ਹੋ ਗਿਆ। ਬੈਂਕ ਮਨੇਜਰ ਨਵਦੀਪ ਕੁਮਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਮਹਿੰਦਰ ਸਿੰਘ ਵਾਸੀ ਭਾਣਾ-ਬ੍ਰਾਹਮਣ ਜ਼ਿਲ੍ਹਾ ਜੀਂਦ ਨੂੰ ਮੌਕੇ ’ਤੇ ਕਾਬੂ ਕਰ ਲਿਆ ਜਦੋਂ ਕਿ ਕੁਰਾੜ ਤਹਿਸੀਲ-ਕੈਥਲ ਦਾ ਮਹਾਂਬੀਰ ਫ਼ਰਾਰ ਹੋ ਗਿਆ। ਮੈਨੇਜਰ ਨਵਦੀਪ ਨੇ ਦੱਸਿਆ ਕਿ ਮੁਲਜ਼ਮ 107 ਗਰਾਮ ਸੋਨੇ ਦੇ ਨਕਲੀ ਗਹਿਣੇ ਲੈ ਕੇ ਆਏ। ਬੈਂਕ ਦੇ ਗੋਲਫ ਆਡੀਟਰ ਪੰਕਜ ਟਾਂਗਰਾ ਨੇ ਇਨ੍ਹਾਂ ਗਹਿਣਿਆਂ ਨੂੰ ਨਕਲੀ ਦੱਸਿਆ । ਇਸ ਦੌਰਾਨ ਦੋਵੇਂ ਮੁਲਜ਼ਮ ਭੱਜਣ ਲੱਗੇ ਪਰ ਮਹਿੰਦਰ ਸਿੰਘ ਨੂੰ ਬੈਂਕ ਦੇ ਗਾਰਡਾਂ ਨੇ ਕਾਬੂ ਕਰ ਲਿਆ ਜਦੋਂ ਕਿ ਮਹਾਂਬੀਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।