ਪੀਪੀ ਵਰਮਾ
ਪੰਚਕੂਲਾ, 1 ਮਈ
ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਅੱਜ ਜਾਰੀ ਕੀਤੀ ਗਈ। ਸੂਚੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਜਗਤ ਪ੍ਰਕਾਸ਼ ਨੱਢਾ, ਹੇਮਾ ਮਾਲਨੀ, ਯੋਗੀ ਆਦਿਤਿਆਨਾਥ, ਅਨੁਰਾਗ ਠਾਕੁਰ, ਨਾਇਬ ਸਿੰਘ ਸੈਣੀ, ਮਨੋਹਰ ਲਾਲ ਖੱਟਰ, ਕੁਲਦੀਪ ਬਿਸ਼ਨੋਈ, ਅਨਿਲ ਵਿਜ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਅੱਜ ਸ਼ਾਮ ਕੱਢੀ ਗਈ ਸੂਚੀ ਵਿੱਚ ਸਮਰਿਤੀ ਇਰਾਨੀ, ਮਨਜਿੰਦਰ ਸਿੰਘ ਸਿਰਸਾ, ਭੁਪਿੰਦਰ ਯਾਦਵ, ਸੁਭਾਸ਼ ਬਰਾਲਾ, ਕ੍ਰਿਸ਼ਨਪਾਲ ਗੁੱਜਰ, ਕੈਪਟਨ ਅਭਿਮੰਨਿਯੂ, ਕਵਰਪਾਲ ਗੁੱਜਰ, ਜੇ.ਪੀ. ਦਲਾਲ, ਡਾਕਟਰ ਬਨਵਾਰੀ ਲਾਲ, ਸੀਮਾ ਤ੍ਰਿਖਾ, ਵਿਸ਼ੰਭਰ ਬਾਲਮੀਕੀ, ਅਸ਼ੋਕ ਤੰਵਰ, ਸੁਨੀਤਾ ਦੁੱਗਲ, ਰਾਓ ਇੰਦਰਜੀਤ ਸਿੰਘ ਅਤੇ ਕਈ ਕੇਂਦਰੀ ਅਤੇ ਹਰਿਆਣਾ ਸਰਕਾਰ ਦੇ ਮੰਤਰੀਆਂ ਦੇ ਨਾਂ ਸ਼ਾਮਲ ਹਨ।