ਨਵੀਂ ਦਿੱਲੀ, 8 ਅਕਤੂਬਰ
ਭਾਜਪਾ ਨੇ ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਲਈ ਪਾਰਟੀ ਨੇਤਾ ਕੁਲਦੀਪ ਬਿਸ਼ਨੋਈ ਦੇ ਪੁੱਤ ਭਵਯ ਬਿਸ਼ਨੋਈ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਪਾਰਟੀ ਨੇ 3 ਨਵੰਬਰ ਨੂੰ ਹੋਣ ਵਾਲੀ ਚੋਣ ਲਈ ਤਿਲੰਗਾਨਾ ਦੇ ਮੁਨੁਗੋਡੇ ਤੋਂ ਕੇ ਰਾਜਗੋਪਾਲ ਰੈੱਡੀ ਅਤੇ ਉੱਤਰ ਪ੍ਰਦੇਸ਼ ਦੇ ਗੋਲਾ ਗੋਰਖਨਾਥ ਤੋਂ ਅਮਨ ਗਿਰੀ ਨੂੰ ਵੀ ਮੈਦਾਨ ਵਿੱਚ ਉਤਾਰਿਆ ਹੈ।