ਸ਼ਾਹਬਾਦ ਮਾਰਕੰਡਾ: ਸਰਦਾਰ ਚੰਨਣ ਸਿੰਘ ਘੁੰਮਣ ਕਾਲਜ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦਸਿੱਆ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਐਲਾਨੇ ਬੀਐੱਡ ਦੂਜਾ ਸਾਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਕਾਲਜ ਦੀ ਵਿਦਿਆਰਥਣ ਦੀਕਸ਼ਾ ਅਨੰਦ ਨੇ 77.86 ਫੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਨਿਤਕਾ ਪੁੰਡੀਰ ਤੇ ਨਵਨੀਤ ਕੌਰ ਨੇ ਵੀ 77.20, 77.06 ਫੀਸਦੀ ਅੰਕ ਪ੍ਰਾਪਤ ਕਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਅਪੂਰਵਾ ਨੇ 76.66 ਫੀਸਦੀ, ਕਿਰਤਕਾ ਨੇ 76.46, ਕਾਮਨਾ ਨੇ 76.36 %, ਪ੍ਰਤਿਕਸ਼ਾ ਨੇ 76.13, ਤੰਮਨਾ ਨੇ 76.08, ਮਨਪ੍ਰੀਤ ਕੌਰ ਨੇ 75.70, ਸੋਨਮ ਨੇ 75.66, ਹਰਵੀਨ ਕੌਰ ਤੇ ਚਾਹਤ ਨੇ 75.60, ਅਕਸ਼ਿਤਾ ਨੇ 75.33, ਪਾਇਲ ਨੇ 75.06ਤੇ ਅਮਨਦੀਪ ਕੌਰ ਨੇ 75.02 ਫੀਸਦੀ ਅੰਕ ਹਾਸਲ ਕੀਤੇ। ਬਾਕੀ ਸਾਰੇ ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵਧ ਅੰਕ ਹਾਸਲ ਕੀਤੇ ਹਨ। -ਪੱਤਰ ਪ੍ਰੇਰਕ