ਪੱਤਰ ਪ੍ਰੇਰਕ
ਫਰੀਦਾਬਾਦ, 10 ਮਾਰਚ
ਮੌਰਨਿੰਗ ਹੈਲਥ ਕਲੱਬ ਫਰੀਦਾਬਾਦ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ, ਲੋਕਾਂ ਨੂੰ ਸਫ਼ਾਈ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ। ਅੱਜ ਇੱਥੇ ਟਾਊਨ ਪਾਰਕ ਅਤੇ ਸਪੋਰਟਸ ਕੰਪਲੈਕਸ ਦੀ ਡਿਵਾਈਡਿੰਗ ਰੋਡ ’ਤੇ ਮਾਰਨਿੰਗ ਹੈਲਥ ਕਲੱਬ ਵੱਲੋਂ ਚਲਾਈ ਗਈ ਸਫ਼ਾਈ ਅਭਿਆਨ/ਸਫ਼ਾਈ ਮੁਹਿੰਮ ਦੌਰਾਨ ਮੌਰਨਿੰਗ ਹੈਲਥ ਕਲੱਬ ਦੇ ਮੁੱਖ ਸਰਪ੍ਰਸਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਜਤਿੰਦਰ ਯਾਦਵ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਨਗਰ ਨਿਗਮ ਬੱਲਬਗੜ੍ਹ ਜ਼ੋਨ ਦੇ ਸੰਯੁਕਤ ਕਮਿਸ਼ਨਰ ਅਨਿਲ ਯਾਦਵ, ਐਸ.ਡੀ.ਐਮ. ਪੰਕਜ ਸੇਤੀਆ, ਏ.ਸੀ.ਪੀ ਵਿਨੋਦ ਕੁਮਾਰ ਆਦਿ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਲੋਕਾਂ ਨੂੰ ਕਲੱਬ ਮੈਂਬਰਾਂ ਵੱਲੋਂ ਅਪੀਲ ਕੀਤੀ ਗਈ ਕਿ ਉਹ ਸਮਾਜ ਸੇਵੀ ਕੰਮਾਂ ਤਹਿਤ ਘੱਟੋ-ਘੱਟ ਦੋ ਘੰਟੇ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਦੇਣ ਅਤੇ ਸਫ਼ਾਈ ਮੁਹਿੰਮ ਚਲਾਉਣ ਤਾਂ ਜੋ ਸ਼ਹਿਰ ਸੁੰਦਰਤਾ ਪੱਖੋਂ ਪਛੜ ਨਾ ਜਾਵੇ। ਨਗਰ ਨਿਗਮ ਨੇ ਵੀ ਇਸ ਸਬੰਧੀ ਮੁਹਿੰਮ ਵਿੱਢ ਦਿੱਤੀ ਹੈ। ਇਸ ਮੁਹਿੰਮ ਰਾਹੀਂ ਅਧਿਕਾਰੀਆਂ ਅਤੇ ਮਾਰਨਿੰਗ ਹੈਲਥ ਕਲੱਬ ਵੱਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਹੋਣ, ਸਵੱਛਤਾ, ਸਫਾ਼ਾਈ, ਸ਼ਹਿਰ ਨੂੰ ਪੌਲੀਥੀਨ-ਮੁਕਤ ਬਣਾਉਣ, ਸੜਕ ਸੁਰੱਖਿਆ ’ਤੇ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ ਗਿਆ।