ਪੱਤਰ ਪ੍ਰੇਰਕ
ਜੀਂਦ/ ਸਫੀਦੋਂ, 30 ਅਕਤੂਬਰ
ਬੇਸ਼ੱਕ ਸਰਕਾਰ ਵੱਲੋਂ ਕਿਸਾਨ ਦੀ ਝੋਨੇ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਸਰਕਾਰ ਦੇ ਦਾਅਵੇ ਉਦੋਂ ਫੇਲ੍ਹ ਹੁੰਦੇ ਵਿਖਾਈ ਦਿੱਤੇ, ਜਦੋਂ ਸਫੀਦੋਂ ਦੀ ਅਨਾਜ਼ ਮੰਡੀ ਵਿੱਚ ਪ੍ਰੇਸ਼ਾਨ ਹੋਏ ਇੱਕ ਕਿਸਾਨ ਨੇ ਮੰਡੀ ਵਿੱਚ ਅਪਣੀ ਆਈ ਕਈ ਦਿਨਾਂ ਤੋਂ ਝੋਨੇ ਦੀ ਢੇਰੀ ਦੀ ਖਰੀਦ ਨਾ ਕੀਤੇ ਜਾਣ ਤੋਂ ਪ੍ਰੇਸਾਨ ਹੋ ਕੇ ਢੇਰੀ ਨੂੰ ਜਲ੍ਹਣ ਸੀਲ ਪਦਾਰਥ ਪਾ ਕੇ ਅੱਗ ਲਗਾਉਣ ਦੀ ਹੀ ਕੋਸ਼ਿਸ਼ ਕੀਤੀ। ਕਿਸਾਨਾਂ ਅਤੇ ਆੜ੍ਹਤੀਆਂ ਨੇ ਉਸਦੇ ਹੱਥਾਂ ਤੋਂ ਜਲ੍ਹਣ ਸ਼ੀਲ ਪਦਾਰਥ ਨਾਲ ਭਰੀ ਬੋਤਲ ਨੂੰ ਖੋਹ ਲਿਆ ਜੇਕਰ ਆੜ੍ਹਤੀਏ ਅਤੇ ਕਿਸਾਨ ਮੌਕੇ ਉੱਤੇ ਨਾ ਹੁੰਦੇ ਤਾਂ ਵੱਡੀ ਘਟਨਾ ਵਾਪਰ ਸਕਦੀ ਸੀ। ਖਰੀਦ ਏਜੰਸੀ ਪਿਛਲੇ ਕਈ ਦਿਨਾਂ ਤੋਂ ਉਸਦੀ ਢੇਰੀ ਦੀ ਖ਼ਰੀਦ ਨਹੀਂ ਕਰ ਰਹੀ ਸੀ, ਉਸਨੇ ਕਿਸਾਨ ਦੀ ਢੇਰੀ ਦੀ ਤੁਰੰਤ ਖਰੀਦ ਕਰ ਲਈ ਤੇ ਕਿਸਾਨ ਦਾ ਗੁੱਸਾ ਠੰਢਾ ਹੋਇਆ।