ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਰਿਆਣਾ ਦੇ ਮਾਨੇਸਰ ’ਚ ਗ਼ੈਰਕਾਨੂੰਨੀ ਢੰਗ ਨਾਲ ਜ਼ਮੀਨ ਐਕੁਆਇਰ ਕਰਨ ਨਾਲ ਸਬੰਧਤ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਮਾਮਲੇ ’ਚ 280 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਕੇਸ ’ਚ ਨਾਮਜ਼ਦ ਵੱਖ ਵੱਖ ਮੁਲਜ਼ਮਾਂ ਦੀ ਸੰਪਤੀ ਜ਼ਬਤ ਕਰਨ ਦੇ ਆਰਜ਼ੀ ਹੁਕਮ ਜਾਰੀ ਕੀਤੇ ਗਏ ਹਨ। ਕਾਂਗਰਸ ਆਗੂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਇਸ ਕੇਸ ’ਚ ਈਡੀ ਦੇ ਰਾਡਾਰ ’ਤੇ ਹਨ। ਈਡੀ ਨੇ ਪਿਛਲੇ ਸਾਲ ਏਬੀਡਬਲਿਊ ਇੰਫਰਾਸਟ੍ਰਕਚਰ ਲਿਮਟਿਡ ਦੇ ਅਤੁਲ ਬਾਂਸਲ, ਕੰਪਨੀ, ਬਾਂਸਲ ਦੀ ਪਤਨੀ ਸੋਨਾ ਬਾਂਸਲ, ਮਹਾਮਾਯਾ ਐਕਸਪੋਰਟਸ, ਸ਼ਸ਼ੀਕਾਂਤ ਚੌਰਸੀਆ, ਦਿਲੀਪ ਲਾਲਵਾਨੀ, ਵਰਿੰਦਰ ਉੱਪਲ, ਵਿਜੈ ਉੱਪਲ, ਵਿਨੇ ਉੱਪਲ, ਰਵਿੰਦਰ ਤਨੇਜਾ, ਟੀਡੀਆਈ ਇੰਫਰਾਸਟ੍ਰਕਚਰ ਲਿਮਟਿਡ, ਵਿਜ਼ਡਮ ਰਿਐਲਟਰਜ਼ ਪ੍ਰਾਈਵੇਟ ਲਿਮਟਿਡ ਅਤੇ ਏ ਬੀ ਰੇਫਕੋਨਸ ਇੰਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਨਵੀਂ ਚਾਰਜਸ਼ੀਟ ਦਾਖ਼ਲ ਕੀਤੀ ਸੀ। -ਪੀਟੀਆਈ