ਏਲਨਾਬਾਦ: ਕਾਂਗਰਸ ਪਾਰਟੀ ਨੂੰ ਛੱਡਕੇ ਆਪਣਾ ਭਾਰਤ ਮੋਰਚਾ ਨਾਮ ਦੀ ਪਾਰਟੀ ਦਾ ਗਠਨ ਕਰਨ ਵਾਲੇ ਸਿਰਸਾ ਦੇ ਸਾਬਕਾ ਲੋਕ ਸਭਾ ਮੈਂਬਰ ਡਾਕਟਰ ਅਸ਼ੋਕ ਤੰਵਰ ਨੇ ਅੱਜ ਨਾਥੂਸਰੀ ਚੌਪਟਾ ਅਨਾਜ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਡਾਕਟਰ ਤੰਵਰ ਨੇ ਆਖਿਆ ਕਿ ਭਾਜਪਾ ਸ਼ਾਸਨ ਵਿੱਚ ਕਿਸਾਨਾਂ ਅਤੇ ਮਜਦੂਰਾਂ ਦੀ ਬੇਕਦਰੀ ਹੋ ਰਹੀ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਬਾਰਦਾਨਾ ਵੀ ਪੁਰਾਣਾ ਦਿੱਤਾ ਜਾ ਰਿਹਾ ਹੈ। -ਪੱਤਰ ਪ੍ਰੇਰਕ