ਪੱਤਰ ਪ੍ਰੇਰਕ
ਏਲਨਾਬਾਦ, 5 ਅਗਸਤ
ਸ਼ਹਿਰ ਦੇ ਵਾਰਡ ਨੰਬਰ 7 ਦੇ ਵਸਨੀਕ ਸੁਭਾਸ਼ ਸੋਨੀ ਪੁੱਤਰ ਬਲਰਾਮ ਸੋਨੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਨ੍ਹਾਂ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਕਾਰੀਗਰ ਵੱਲੋਂ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਭਾਸ਼ ਸੋਨੀ ਨੇ ਦੱਸਿਆ ਹੈ ਕਿ 3 ਅਗਸਤ ਨੂੰ ਉਨ੍ਹਾਂ ਨੇ ਕਿਸੇ ਜਾਣਕਾਰ ਵਿਅਕਤੀ ਦਾ ਭਰੋਸਾ ਮਿਲਣ ਤੋਂ ਬਾਅਦ ਇੱਕ ਨਵੇਂ ਕਾਰੀਗਰ ਇਮਰਾਨ ਵਾਸੀ ਕੋਲਕਾਤਾ ਨੂੰ ਨੌਕਰੀ ’ਤੇ ਰੱਖਿਆ ਸੀ। ਉਨ੍ਹਾਂ ਨੇ ਇਮਰਾਨ ਨੂੰ ਕਰੀਬ 158 ਗ੍ਰਾਮ ਸੋਨਾ ਗਹਿਣੇ ਬਣਾਉਣ ਲਈ ਦਿੱਤਾ ਸੀ। ਦੁਪਹਿਰ ਨੂੰ ਕਾਰੀਗਰ ਘਰ ਖਾਣਾ ਖਾਣ ਚਲਾ ਗਿਆ ਤੇ ਵਾਪਸ ਨਹੀਂ ਆਇਆ।