ਪ੍ਰਭੂ ਦਿਆਲ
ਸਿਰਸਾ, 23 ਨਵੰਬਰ
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਫਾਇਰ ਬ੍ਰਿਗੇਡ ਵੱਲੋਂ ਅੱਜ ਮਿੰਨੀ ਸਕੱਤਰੇਤ ਦੇ ਆਲੇ ਦੁਆਲੇ ਬਨਾਵਟੀ ਮੀਂਹ ਕੀਤਾ ਗਿਆ। ਪਰਾਲੀ ਨੂੰ ਅੱਗ ਲਾਉਣ ਵਾਲੇ ਕਰੀਬ ਢਾਈ ਸੌ ਕਿਸਾਨਾਂ ਨੂੰ ਸੱਤ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਕੀਤਾ ਗਿਆ। ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਦੱਸਿਆ ਹੈ ਕਿ ਇਨ੍ਹਾਂ ਦਿਨਾਂ ’ਚ ਸਮੋਗ ਕਾਰਨ ਹਵਾ ਪ੍ਰਦੂਸ਼ਨ ਵੱਧ ਗਿਆ ਹੈ ਜੋ ਬਹੁਤ ਹੀ ਹਾਨੀਕਾਰਕ ਪੱਧਰ ’ਤੇ ਪਹੁੰਚ ਗਿਆ ਹੈ। ਹਵਾ ਦੇ ਕਿਊਆਈ ਦੇ ਪੱਧਰ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਦਿਨ ਵਿੱਚ ਦੋ ਵਾਰ ਛਿੜਕਾਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਰਾਲੀ ਸੜਨ ਵਾਲੇ ਕਿਸਾਨਾਂ ’ਤੇ ਐਸਡੀਐਮ ਤੇ ਤਹਿਸੀਲਦਾਰ ਨਜ਼ਰ ਰੱਖ ਰਹੇ ਹਨ। ਹੁਣ ਤੱਕ ਢਾਈ ਸੌ ਦੇ ਕਰੀਬ ਕਿਸਾਨਾਂ ਨੂੰ ਸੱਤ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਜਾ ਚੁੱਕਿਆ ਹੈ।