ਪੱਤਰ ਪ੍ਰੇਰਕ
ਰਤੀਆ, 27 ਮਈ
ਕ੍ਰਾਂਈਮ ਬ੍ਰਾਂਚ ਫਤਿਆਬਾਦ ਦੀ ਟੀਮ ਨੇ ਸ਼ਹਿਰ ਦੇ ਇਕ ਘਰ ਵਿੱਚ ਛਾਪਾ ਮਾਰ ਕੇ ਨੌਜਵਾਨ ਨੂੰ ਕਰੀਬ ਡੇਢ ਕਿੱਲੋ ਅਫ਼ੀਮ ਤੇ 500 ਗ੍ਰਾਮ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਇਕ ਘਰ ਵਿੱਚ ਇਕ ਨੌਜਵਾਨ ਵੱਲੋਂ ਭੁੱਕੀ ਤੇ ਅਫ਼ੀਮ ਰੱਖੀ ਹੋਈ ਹੈ। ਜੇਕਰ ਛਾਪਾ ਮਾਰਿਆ ਜਾਵੇ ਤਾਂ ਨੌਜਵਾਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ ’ਤੇ ਛਾਪਾ ਮਾਰਿਆ ਤਾਂ ਉਕਤ ਨੌਜਵਾਨ ਪੁਲੀਸ ਨੂੰ ਦੇਖ ਕੇ ਭੱਜਣ ਲੱਗਾ, ਪਰ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਵਿਅਕਤੀ ਦੇ ਘਰ ਦੀ ਤਲਾਸ਼ੀ ਲੈਣ ’ਤੇ ਉੱਥੇ ਬੈੱਡ ਤੋਂ ਕਰੀਬ ਡੇਢ ਕਿਲੋ ਅਫ਼ੀਮ ਅਤੇ 500 ਗ੍ਰਾਮ ਭੁੱਕੀ ਬਰਾਮਗ ਹੋਈ ਹੈ। ਪੁਲੀਸ ਨੇ ਅਫ਼ੀਮ ਅਤੇ ਭੁੱਕੀ ਰੱਖਣ ਦੇ ਦੋਸ਼ ਹੇਠ ਰਤੀਆ ਵਾਸੀ ਆਦਿਸ਼ ਨਾਮ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।