ਰਤੀਆ: ਨਾਗਪੁਰ ਪੁਲੀਸ ਨੇ ਇੱਕ ਵਿਅਕਤੀ ਨੂੰ ਡੇਢ ਕਿਲੋ ਭੁੱਕੀ ਚੂਰਾ ਪੋਸਤ ਸਣੇ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਪਿੰਡ ਤਾਮਸਪੁਰਾ ਵਿੱਚ ਗਸ਼ਤ ਦੌਰਾਨ ਜਦੋਂ ਇੱਕ ਵਿਅਕਤੀ ਨੂੰ ਪਲਾਸਟਿਕ ਦੇ ਲਿਫਾਫੇ ਵਿੱਚ ਕੋਈ ਚੀਜ਼ ਲਿਜਾਂਦੇ ਦੇਖਿਆ ਤਾਂ ਉਹ ਪੁਲੀਸ ਦੇਖ ਕੇ ਭੱਝਣ ਦੀ ਕੋਸ਼ਿਸ਼ ਕਰਨ ਲੱਗਿਆ। ਪੁਲੀਸ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ ਡੇਢ ਕਿਲੋ ਭੁੱਕੀ ਬਰਾਮਦ ਹੋਈ ਹੈ। ਮੁਲਜ਼ਮ ਦੀ ਪਛਾਣ ਗੁਰਬਖਸ ਸਿੰਘ ਵਾਸੀ ਜਾਨੀ ਤਾਮਸਪੁਰਾ ਵਜੋਂ ਹੋਈ ਹੈ। -ਪੱਤਰ ਪ੍ਰੇਰਕ