ਪੱਤਰ ਪ੍ਰੇਰਕ
ਫਰੀਦਾਬਾਦ, 24 ਅਕਤੂਬਰ
ਕ੍ਰਾਈਮ ਬ੍ਰਾਂਚ ਸੈਕਟਰ-17 ਦੇ ਇੰਚਾਰਜ ਇੰਸਪੈਕਟਰ ਸੰਦੀਪ ਮੋਰ ਦੀ ਟੀਮ ਨੇ ਪਾਇਲ ਚੌਕ ’ਤੇ ਨਸ਼ੀਲੇ ਟੀਕੇ ਸਪਲਾਈ ਕਰਨ ਦੇ ਦੋਸ਼ ’ਚ ਫਰਾਰ ਮੁਲਜ਼ਮ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਸੌਰਵ ਵਾਸੀ ਡਬੂਆ ਕਲੋਨੀ, ਫਰੀਦਾਬਾਦ ਵਜੋਂ ਹੋਈ ਹੈ। ਉਹ ਛੇਤੀ ਅਮੀਰ ਹੋਣ ਲਈ ਨਸ਼ਿਆਂ ਦੀ ਸਪਲਾਈ ਕਰਨ ਲੱਗਾ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਫਰੀਦਾਬਾਦ ਦੇ ਡਬੂਆ ਕਲੋਨੀ ਦੇ ਰਹਿਣ ਵਾਲੇ ਕਪਿਲ ਨੂੰ ਡਰੱਗ ਇੰਜੈਕਸ਼ਨ ਬੁਪ੍ਰੇਨੋਰਫਾਈਨ ਸਪਲਾਈ ਕਰਦਾ ਸੀ। ਉਹ ਨਸ਼ੇ ਦੇ ਟੀਕੇ ਦਾ ਬੈਗ ਸੁੱਟ ਕੇ ਫਰਾਰ ਹੋ ਗਿਆ ਸੀ। ਕ੍ਰਾਈਮ ਬ੍ਰਾਂਚ ਟੀਮ ਵੱਲੋਂ ਮਿਲੇ ਬੈਗ ਵਿੱਚ 29 ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਮੁਲਜ਼ਮ ਕਪਿਲ ਨੂੰ ਪਹਿਲਾਂ ਹੀ 27 ਸਤੰਬਰ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਮੁਲਜ਼ਮ ਸੌਰਭ ਲੰਮੇ ਸਮੇਂ ਤੋਂ ਕਪਿਲ ਨੂੰ ਪਲਵਲ ਤੋਂ ਨਸ਼ੀਲੇ ਟੀਕੇ ਸਪਲਾਈ ਕਰਦਾ ਸੀ, ਜੋ ਪੁਲੀਸ ਤੋਂ ਬਚਣ ਲਈ ਘਰ ਤੋਂ ਭੱਜਣ ਤੋਂ ਬਾਅਦ ਲੁਕਿਆ ਹੋਇਆ ਸੀ। ਅਪਰਾਧ ਸ਼ਾਖਾ ਦੀ ਟੀਮ ਨੇ ਦੱਸਿਆ ਕਿ ਮੁਲਜ਼ਮ ਦਾ 1 ਦਿਨ ਦਾ ਪੁਲੀਸ ਰਿਮਾਂਡ ਪੂਰਾ ਹੋਣ ਤੋਂ ਬਾਅਦ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ।