ਪੰਚਕੂਲਾ: ਜ਼ਿਲ੍ਹੇ ਦੇ ਡਿਟੈਕਟਿਵ ਸਟਾਫ਼ ਨੇ ਇੱਕ ਵਿਅਕਤੀ ’ਤੇ ਪਿਸਤੌਲ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਸੁਮੀਤ ਸ਼ਰਮਾ ਉਰਫ਼ ਭੋਲਾ ਪਿੰਡ ਰਾਮਬਖਸ਼ੀ ਜ਼ਿਲ੍ਹਾ ਗੌਤਮ ਨਗਰ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਸ ਮਾਮਲੇ ਬਾਰੇ ਉਜਾਗਰ ਸਿੰਘ ਨੇ ਕਾਲਕਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। – ਪੱਤਰ ਪ੍ਰੇਰਕ