ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਛਾਉਣੀ ਸਥਿਤ ਹੋਟਲ ਡੀ ਮੈਟਰੋਪੋਲ ਦੇ ਕੋਲ ਬਣੇ ਬੱਸ ਕਿਊ ਸ਼ੈਲਟਰ ਦੇ ਹੇਠਾਂ ਬੀਤੇ ਦਿਨ ਅਣਪਛਾਤੇ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਚੌਕੀ ਲਾਲ ਕੁੜਤੀ ਦੇ ਮੁੱਖ ਸਿਪਾਹੀ ਸੂਬੇ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ 60 ਸਾਲ ਦੇ ਕਰੀਬ ਹੈ ਅਤੇ ਉਸ ਦੀ ਮੌਤ ਕਿਸੇ ਬਿਮਾਰੀ ਨਾਲ ਹੋਈ ਹੈ। ਉਸ ਨੇ ਸੱਜੇ ਹੱਥ ਵਿਚ ਲੋਹੇ ਦਾ ਕੜਾ ਪਹਿਨਿਆ ਹੋਇਆ ਹੈ।