ਪੱਤਰ ਪ੍ਰੇਰਕ
ਟੋਹਾਣਾ, 1 ਮਈ
ਹਰਿਆਣਾ ਸਰਕਾਰ ਵੱਲੋਂ ਦਿਹਾਤੀ ਇਲਾਕੇ ਵਾਸਤੇ ਆਰੰਭੀ ਗਈ ਅੰਮ੍ਰਿਤ ਸਰੋਵਰ ਯੋਜਨਾ ਤਹਿਤ ਪਿੰਡ ਸਮੈਣ ਦੇ ਛੱਪੜ ਤੇ ਵਿਕਾਸ ਲਈ 1.38 ਕਰੋੜ ਦੀ ਸਕੀਮ ਦਾ ਨੀਂਹ ਪੱਥਰ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ ਰੱਖਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਵੀ ਮੌਜੂਦ ਸਨ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਜ਼ਿਲ੍ਹਾ ਕੁਰੂਕਸ਼ੇਤਰ ਦੇ 75 ਤਲਾਬਾਂ ਨੂੰ ਅੰਮ੍ਰਿਤ ਸਰੋਵਰ ਵਜੋਂ ਵਿਕਸਤ ਕੀਤਾ ਜਾਵੇਗਾ। ਨਾਇਬ ਸਿੰਘ ਸੈਣੀ ਪੰਚਾਇਤ ਵਿਭਾਗ ਵਲੋਂ ਪਿੰਡ ਨਖਰੋਜਪੁਰ ਵਿਚ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।