ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਮਾਰਚ
ਮਹਿਲਾ ਆਈਟੀਆਈ ਅੰਬਾਲਾ ਸ਼ਹਿਰ ਦੇ ਪ੍ਰਿੰਸੀਪਲ ਨੂੰ ਇੰਸਟਰੱਕਟਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਹਰਿਆਣਾ ਸਰਕਾਰ ਫੌਰੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਹਰਿਆਣਾ ਦੇ ਉਦਯੋਗ ਮੰਤਰੀ ਮੂਲ ਚੰਦ ਸ਼ਰਮਾ ਨੇ ਕੀਤੀ ਹੈ। ਮੁਅੱਤਲੀ ਦੌਰਾਨ ਪ੍ਰਿੰਸੀਪਲ ਦੀ ਹਾਜ਼ਰੀ ਮੁੱਖ ਦਫ਼ਤਰ ਵਿਚ ਲੱਗੇਗੀ। ਆਈਟੀਆਈ ਪ੍ਰਿੰਸੀਪਲ ਭੁਪਿੰਦਰਪਾਲ ਸਿੰਘ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰਿਆ ਹੋਇਆ ਸੀ। ਬੀਤੇ ਦਿਨੀਂ ਵਿਦਿਆਰਥਣਾਂ ਨੇ ਜ਼ੋਰਦਾਰ ਪ੍ਰਦਰਸ਼ਨ ਕਰ ਕੇ ਪ੍ਰਿੰਸੀਪਲ ਦੀ ਮੁਅੱਤਲੀ ਦੀ ਮੰਗ ਕੀਤੀ ਸੀ। ਉਧਰ, ਪ੍ਰਿੰਸੀਪਲ ਨੇ ਸਾਜ਼ਿਸ਼ ਤਹਿਤ ਫਸਾਉਣ ਦਾ ਦੋਸ਼ ਲਾਇਆ।