ਅੰਬਾਲਾ, 14 ਅਗਸਤ
ਇਥੇ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ ਤਿੰਨ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੀਤੀ ਦੇਰ ਰਾਤ ਜੰਡਲੀ ਪੁਲ ਨੇੜੇ ਜੀਟੀ ਰੋਡ ’ਤੇ ਹਾਦਸੇ ਵਿੱਚ ਮਾਰੇ ਗਏ ਦੋ ਨੌਜਵਾਨ ਅਣਵਿਆਹੇ ਹਨ, ਜਦੋਂ ਕਿ ਇਕ ਅੱਲੜ 11ਵੀਂ ਦਾ ਵਿਦਿਆਰਥੀ ਸੀ। ਮ੍ਰਿਤਕਾਂ ਦੀ ਪਛਾਣ ਪੰਕਜ ਪਾਲ (26), ਵੰਸ਼ (16) ਅਤੇ ਅੰਕਿਤ ਯਾਦਵ (22) ਵਜੋਂ ਹੋਈ ਹੈ। ਉਹ ਲਾਲ ਕੁੜਤੀ ਬਾਜ਼ਾਰ ਅੰਬਾਲਾ ਛਾਉਣੀ ਦਾ ਰਹਿਣ ਵਾਲੇ ਸਨ।