ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 26 ਮਾਰਚ
ਸਰਦਾਰ ਚੰਨਣ ਸਿੰਘ ਘੁੰਮਣ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਵਿੱਚ ਰੰਗੋਲੀ ਤੇ ਮਹਿੰਦੀ ਮੁਕਾਬਲੇ ਕਰਵਾਏ ਗਏ। ਜਿਸ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦੀਪ ਪ੍ਰਜਵਿਲਤ ਕਰ ਕੇ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਤੀਯੋਗਤਾ ਦੇ ਮਹੱਤਵ ਬਾਰੇ ਦਸਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਡਾ. ਮਨਿੰਦਰ ਘੁੰਮਣ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਜੀਵਨ ਵਿੱਚ ਅੱਗੇ ਵਧਣ ਦੀ ਭਾਵਨਾ ਪੈਦਾ ਹੁੰਦੀ ਹੈ। ਰੰਗੋਲੀ ਮੁਕਾਬਲੇ ਵਿੱਚ ਅਮਨਦੀਪ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ,ਸੁਮਨ ਤੇ ਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਮਹਿੰਦੀ ਪ੍ਰਤੀਯੋਗਤਾ ਵਿਚ ਨੈਨਸੀ ਨੇ ਪਹਿਲਾ, ਸਤਨਾਮ ਕੌਰ ਨੇ ਦੂਜਾ, ਤੇ ਜਸਰਾਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੇਤੂ ਵਿਦਿਆਰਥਣਾਂ ਨੂੰ ਸਕੂਲ ਵਲੋਂ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਨਾਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।